ਨਵਾਂਸ਼ਹਿਰ : ਵਿਪਨ ਕੁਮਾਰ : ਕਰਿਆਮ ਰੋਡ ਤੇ ਸਿੱਥਤ ਕੇਸੀ ਕਾਲਜ ਆੱਫ ਹੋਟਲ ਮੈਨਜਮੈਂਟ ’ਚ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਵੱਲੋਂ ਲਈ ਗਈ ਬੀ.ਐਚ.ਐਮ.ਸੀ.ਟੀ. (ਏ.ਆਈ.ਸੀ.ਟੀ.ਈ) ਦੇ ਦੂਸਰੇ ਸਮੈਸਟਰ ਦੀ ਮਈ 2024 ਦੀ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬੀ.ਐੱਚ.ਐੱਮ.ਸੀ.ਟੀ. ਦੇ ਚਾਰ ਸਾਲਾ ਡਿਗਰੀ ਕੋਰਸ ’ਚ ਵਿਦਿਆਰਥਣ ਨਿਸ਼ੀਤਾ ਹੀਰ ਨੇ 9.30 ਐੱਸ.ਜੀ.ਪੀ.ਏ (ਸੈਸ਼ਨ ਗ੍ਰੇਡ ਪੁਆਇੰਟ ਔਸਤ) ਲੈ ਕੇ ਕਾਲਜ ’ਚੋਂ ਪਹਿਲਾ ਸਥਾਨ, ਹਰਦੀਪ ਅਤੇ ਅਨਮੋਲ ਸ਼ਰਮਾ ਨੇ ਸਾਂਝੇ ਤੌਰ ਤੇ 9.07 ਐੱਸ.ਜੀ.ਪੀ.ਏ ਲੈ ਕੇ ਦੂਸਰਾ ਅਤੇ ਦਿਲਪ੍ਰੀਤ ਨੇ 8.93 ਐੱਸ.ਜੀ.ਪੀ.ਏ. ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸਦੇ ਨਾਲ ਹੀ ਬੀਐਚਐਮ ਸਿਟੀ (ਯੂਜੀਸੀ) ਦੇ ਦੂਸਰੇ ਸਮੈਸਟਰ ’ਚ ਗੁਰਪ੍ਰੀਤ ਕੌਰ ਨੇ 9.14 ਐਸਜੀਪੀਏ ਲੈ ਕੇ ਕਾਲਜ ’ਚ ਪਹਿਲਾ, ਸੁਖਤਰਨਜੀਤ ਕੌਰ ਨੇ 7.95 ਐਸਜੀਪੀਏ ਲੈ ਕੇ ਕਾਲਜ ’ਚ ਦੂਸਰਾ ਸਥਾਨ ਪਾਇਆ ਹੈ। ਇਹਨਾਂ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਪ੍ਰਿੰਸੀਪਲ ਡਾ. ਬਲਜੀਤ ਕੌਰ, ਵਿਸ਼ਾਲ ਕੁਮਾਰ, ਰਮਨ ਕੁਮਾਰ, ਸੌਰਭ ਕੁਮਾਰ, ਮਨਪ੍ਰੀਤ ਕੌਰ, ਰੋਸ਼ਨ ਕੁਮਾਰ ਨੇ ਵਧਾਈ ਦਿੱਤੀ ਹੈ।