-ਜ਼ੋਨ ਨੰਬਰ 6 ਲਈ ਖੇਡਦੇ ਹੋਏ ਕ੍ਰਿਕਟ ’ਚ ਬਹਿਰਾਮ ਨੂੰ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ
-ਪਾਵਰ ਵੇਟ ਲਿਫਟਿੰਗ ’ਚ ਲੋਨਿਕ ਹੰਸ ਅਵੱਲ
ਨਵਾਂਸ਼ਹਿਰ : ਵਿਪਨ ਕੁਮਾਰ : ਕਰਿਆਮ ਰੋਡ ’ਤੇ ਸਥਿਤ ਕੇ.ਸੀ. ਪਬਲਿਕ ਸਕੂਲ ’ਚ ਸਾਦਾ ਪ੍ਰੋਗਰਾਮ ਕਰਵਾ ਕੇ ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ ਨੇ ਪਾਵਰ ਵੇਟ ਲਿਫਟਿੰਗ ’ਚ ਵਧੀਆ ਪ੍ਰਦਰਸ਼ਨ ਕਰਕੇ ਪਹਿਲੇ ਸਥਾਨ ’ਤੇ ਰਹਿਣ ਵਾਲੇ 11ਵੀਂ ਜਮਾਤ ਦੇ ਲੋਨਿਕ ਹੰਸ ਨੂੰ ਅਤੇ ਜ਼ੋਨ ਨੰ: 6 ਨਵਾਂਸ਼ਹਿਰ ਦੇ ਕ੍ਰਿਕਟ ਖਿਡਾਰੀਆਂ ਸੈਮੀਫਾਈਨਲ ’ਚ ਪਹੁੰਚਣ ’ਤੇ ਸਨਮਾਨਤ ਕੀਤਾ। ਕ੍ਰਿਕਟ ਕੋਚ ਹਰਦੀਪ ਸਿੰਘ ਅਤੇ ਸਾਥੀ ਸਾਹਿਲ ਨੇ ਦੱਸਿਆ ਕਿ ਰਾਜਾ ਸਾਹਿਬ ਸਪੋਰਟਸ ਕਲੱਬ ਵੱਲੋਂ ਪਿੰਡ ਗੁਣਾਚੌਰ ’ਚ ਪਾਵਰ ਵੇਟ ਲਿਫਟਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਦੇ ਸਕੂਲ ਦੇ ਲੋਨਿਕ ਹੰਸ ਨੇ 19 ਸਾਲ ਉਮਰ ਅਤੇ 60 ਕਿਲੋ ਭਾਰ ਵਰਗ ’ਚ ਹਿੱਸਾ ਲੈ ਕੇ ਆਪਣੇ ਜੌਹਰ ਦਿਖਾਏ। ਇਸ ’ਚ ਹੰਸ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗ਼ਮਾ ਜਿੱਤਿਆ। ਚੰਡੀਗੜ੍ਹ ਰੋਡ ’ਤੇ ਸਥਿਤ ਖਾਲਸਾ ਸਕੂਲ ਦੀ ਗਰਾਊਂਡ ’ਚ ਸਕੂਲਾਂ ਦੇ ਜ਼ੋਨ ਪੱਧਰ ਦੇ ਕ੍ਰਿਕਟ ਮੈਚ ਕਰਵਾਏ ਗਏ। ਜ਼ੋਨ ਨੰਬਰ 6 ਨਵਾਂਸ਼ਹਿਰ ਤੋਂ ਖੇਡਦੇ ਹੋਏ ਕੇਸੀ ਪਬਲਿਕ ਸਕੂਲ ਨੇ ਬਹਿਰਾਮ ਨੂੰ ਹਰਾਇਆ। ਪਹਿਲਾਂ ਮੈਚ ਖੇਡਦੇ ਹੋਏ ਬਹਿਰਾਮ ਨੇ 5 ਓਵਰਾਂ ’ਚ 43 ਦੌੜਾਂ ਬਣਾਈਆਂ, ਉਸ ਦੇ ਖਿਲਾਫ ਖੇਡਦੇ ਹੋਏ ਕੇਸੀ ਪਬਲਿਕ ਸਕੂਲ ਦੇ ਖਿਡਾਰੀਆਂ ਨੇ 4 ਓਵਰਾਂ ’ਚ 2 ਵਿਕਟਾਂ ਗੁਆ ਕੇ 43 ਦੌੜਾਂ ਬਣਾਈਆਂ ਅਤੇ ਸੈਮੀਫਾਈਨਲ ’ਚ ਪੁੱਜ ਗਏ। ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ ਅਤੇ ਸਮੂਹ ਸਕੂਲ ਸਟਾਫ਼ ਨੇ ਸਾਰੇ ਜੇਤੂਆਂ ਨੂੰ ਦਿਲੋਂ ਵਧਾਈ ਦਿੱਤੀ।