-ਸਾਨੂੰ ਸਿਹਤਮੰਦ ਰਹਿਣ ਲਈ ਪੌਸ਼ਟਿਕ ਆਹਾਰ ਲੈਣਾ ਅਤੇ ਫਾਸਟ ਫੂਡ ਤੋਂ ਦੂਰ ਰਹਿਣਾ ਚਾਹੀਦਾ-ਡਾ. ਈਸ਼ਾਨ ਅਗਰਵਾਲ
ਨਵਾਂਸ਼ਹਿਰ, 25 ਨਵੰਬਰ
ਕਰਿਆਮ ਰੋਡ ’ਤੇ ਸਥਿਤ ਕੇ.ਸੀ ਪਬਲਿਕ ਸਕੂਲ ’ਚ ਸਕੂਲ ਦੇ ਪੁਰਾਣੇ ਵਿਦਿਆਰਥੀ, ਚਮੜੀ ਰੋਗਾਂ ਦੇ ਮਾਹਿਰ ਅਤੇ ਯੌਨ ਰੋਗਾਂ ਦੇ ਮਾਹਿਰ ਡਾ. ਈਸ਼ਾਨ ਅਗਰਵਾਲ (ਐਮ. ਡੀ.) ਵਿਸ਼ੇਸ਼ ਤੌਰ ’ਤੇ ਪੱੁਜੇ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕੀਤਾ ਅਤੇ ਚਮੜੀ ਅਤੇ ਹੋਰ ਬਿਮਾਰੀਆਂ ਦਾ ਚੈਕਅੱਪ ਕੀਤਾ ਅਤੇ ਘਰੇਲੂ ਉਪਚਾਰ ਬਾਰੇ ਵੀ ਦੱਸਿਆ। ਸੱਭ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਡਾ. ਆਸ਼ਾ ਸ਼ਰਮਾ ਨੇ ਦੱਸਿਆ ਕਿ ਅੱਜ ਸਕੂਲ ਦੇ ਪੁਰਾਣੇ ਵਿਦਿਆਰਥੀ ਚੰਗੀਆਂ ਪੁਜ਼ੀਸ਼ਨਾਂ ’ਤੇ ਪੁੱਜੇ ਹਨ ਜਦਕਿ ਕੁਝ ਆਪਣਾ ਕਾਰੋਬਾਰ ਕਰ ਰਹੇ ਹਨ। ਓਸ਼ੋ ਧਾਰਾ ਹਸਪਤਾਲ ਨਵਾਂਸ਼ਹਿਰ ਦੇ ਸਕਿਨ ਵੈਲਨੈਸ ਸੈਂਟਰ ਦੇ ਡਾ. ਈਸ਼ਾਨ ਅਗਰਵਾਲ (ਐਮ. ਡੀ.) ਚਮੜੀ ਅਤੇ ਯੌਨ ਰੋਗਾਂ ਦੇ ਮਾਹਿਰ ਹਨ। ਅੱਜ ਤੱਕ ਸਾਡਾ ਸਮਾਜ ਜਿਨ੍ਹਾਂ ਰੋਗਾਂ ਨੂੰ ਜਾਂ ਤਾਂ ਕੁਦਰਤੀ ਨੁਕਸ ਜਾਂ ਪਿਛਲੇ ਜਨਮਾਂ ਦੇ ਕਰਮ ਸਮਝਦਾ ਆਇਆ ਹੈ। ਡਾ. ਈਸ਼ਾਨ ਅਗਰਵਾਲ ਨੇ ਦੱਸਿਆ ਕਿ ਆਪਣੀ ਪੜ੍ਹਾਈ ਅਤੇ ਤਜ਼ਰਬੇ ਸਦਕਾ ਉਹ ਹੁਣ ਓਸ਼ੋ ਧਾਰਾ ਹਸਪਤਾਲ ਵਿਖੇ ਆਪਣੀ ਰੋਜ਼ਾਨਾ ਦੀ ਰੁਟੀਨ ’ਚ ਚਿਹਰੇ ਅਤੇ ਸਰੀਰ ’ਦੀ ਕੀਲ ਮੁਹਾਂਸੇ, ਖੁਜਲੀ, ਖਾਜ਼, ਵਾਲਾਂ ਦੇ ਇਲਾਜ, ਦਾਗ, ਧੱਬੇ, ਕਾਲੀ ਛਾਇਆਂ, ਫੁਲਵੇਹਰੀ, ਕੋੜ੍ਹ ਦਾ ਇਲਾਜ, ਯੌਨ ਰੋਗ, ਨੌਹਾ ਦਾ ਇਲਾਜ, ਪੀਆਰਪੀ ਮਾਈਕਰੋ-ਨੀਡਲਿੰਗ, ਬਲੇਫਰੋਪਲਾਸਟੀ, ਮੱਸੇ, ਤਿਲ ਦਾ ਇਲਾਜ, ਫਟੇ ਕੰਨ ਦੀ ਸਿਲਾਈ, ਕੈਮੀਕਲ ਪੀਲਿੰਗ, ਲੇਜ਼ਰ, ਬੋਟੋਕਸ ਆਦਿ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਸਕੂਲ ’ਚ ਬਿਤਾਏ ਆਪਣੇ ਬਚਪਨ ਦੇ ਪਲ ਸਾਂਝੇ ਕਰਦਿਆਂ ਕਿਹਾ ਕਿ ਅੱਜ ਦੀ ਪੜ੍ਹਾਈ ਉਹਨਾਂ ਦਾ ਭਵਿੱਖ ਉਜਵਲ ਕਰੇਗੀ। ਛੋਟੀਆਂ ਕਲਾਸਾਂ ’ਚ ਕੀਤੀ ਸਖ਼ਤ ਮਿਹਨਤ ਭਵਿੱਖ ਵਿੱਚ ਉਨ੍ਹਾਂ ਦੀ ਬਹੁਤ ਮਦਦ ਕਰਦੀ ਹੈ। ਇਸ ਦੌਰਾਨ ਉਨ੍ਹਾਂ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਦਾ ਚੈਕਅੱਪ ਕੀਤਾ, ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਅਤੇ ਉਨ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਸਬੰਧੀ ਸਲਾਹ ਵੀ ਦਿੱਤੀ। ਮੌਕੇ ’ਤੇ ਰਾਜਵੀਰ ਕੌਰ, ਮੋਨਿਕਾ ਸ਼ਰਮਾ, ਸੁਰਿੰਦਰ ਪਾਲ ਕੌਰ, ਰਾਜੀਵ ਘਈ, ਗੁਰਪ੍ਰੀਤ ਸਿੰਘ, ਪੀ.ਆਰ.ਓ ਵਿਪਨ ਕੁਮਾਰ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਰਿਹਾ।