ਨਵਾਂਸ਼ਹਿਰ, 23 ਜੁਲਾਈ, (ਵਿਪਨ ਕੁਮਾਰ)
ਕਰਿਆਮ ਰੋਡ ’ਤੇ ਸਥਿਤ ਕੇਸੀ ਸਕੂਲ ਆੱਫ਼ ਮੈਨੇਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਜ਼ (ਕੇਸੀਐਸਐਮਸੀਏ) ਕਾਲਜ ਦੇ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ.ਕਾੱਮ ਆਨਰਜ਼ ਅਤੇ ਬੀ.ਬੀ.ਏ (ਬੈਚਲਰ ਆੱਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ) ਅਤ ਦੇ ਛੇਂਵੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਅੰਕੁਸ਼ ਨਿਝਾਵਨ ਨੇ ਦੱਸਿਆ ਕਿ ਬੀ.ਕਾਮ ’ਚ ਖੁਸ਼ੀ ਨੇ 8.32 ਐਸਜੀਪੀਏ (ਸਮੈਸਟਰ ਗ੍ਰੇਡ ਪੁਆਇੰਟ ਐਵਰੇਜ) ਨਾਲ ਕਾਲਜ ’ਚੋਂ ਪਹਿਲਾ, ਸੁਖਦੀਪ ਸਿੰਘ ਨੇ 7.56 ਐਸਜੀਪੀਏ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ, ਇਸ ਦੇ ਨਾਲ ਹੀ ਬੀਬੀਏ ਦੇ ਛੇਂਵੇ ਸਮੈਸਟਰ ’ਚ ਸ਼ਰਨਜੀਤ ਕੌਰ ਨੇ 8.76 ਐਸਜੀਪੀਏ ਲੈ ਕੇ ਕਾਲਜ ’ਚ ਪਹਿਲਾ, ਸ਼ਬਨਮ ਨੇ 8.08 ਐਸਜੀਪੀਏ ਨਾਲ ਦੂਸਰਾ ਅਤੇ ਲਵਪ੍ਰੀਤ ਨੇ 6.84 ਐਸਜੀਪੀਏ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਸਹਾਇਕ ਪ੍ਰੋਫੈਸਰ ਅੰਕੁਸ਼ ਨਿਝਾਵਨ, ਸਹਾਇਕ ਪ੍ਰੋਫੈਸਰ ਪ੍ਰਿਆ ਧੀਰ, ਸਹਾਇਕ ਪ੍ਰੋਫੈਸਰ ਨਿਰਦੋਸ਼ ਕਪੂਰ ਨੇ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।