ਨਵਾਂਸ਼ਹਿਰ : (ਵਿਪਨ ਕੁਮਾਰ) ਕਰਿਆਮ ਰੋਡ ’ਤੇ ਸੱਥਿਤ ਕੇਸੀ ਸਕੂਲ ਆੱਫ ਮੈਨਜਮੈਂਟ ਐਂਡ ਕੰਪਿਊਟਰ ਐਪਲੀਕੇਸ਼ਨਸਂ ( ਕੇਸੀਐਸਐਮਸੀਏ ) ਕਾਲਜ ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋ ਘੋਸ਼ਿਤ ਬੀਸੀਏ ( ਬੈਂਚਲਰ ਆੱਫ ਕੰਪਿਊਟਰ ਐਪਲੀਕੈਸ਼ਨ ) ਦਾ ਅਪ੍ਰੈਲ -ਮਈ 2024 ਦੇ ਛੇਂਵੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਅੰਕੁਸ਼ ਨਿਝਾਵਨ ਅਤੇ ਵਿਭਾਗ ਮੁੱਖੀ ਨਿਸ਼ਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਤਨੀਸ਼ਾ ਅਤੇ ਪ੍ਰੇਰਣਾ ਨੇ ਸਾੰਝੇ ਤੌਰ ਤੇ 8.40 ਐਸਜੀਪੀਏ ( ਸਮੈਸਟਰ ਗ੍ਰੇਡ ਪੁਆਇੰਟ ਐਵਰੇਜ ) ਲੈ ਕੇ ਕਾਲਜ ’ਚ ਪਹਿਲਾ ਸਥਾਨ, ਨਿਕਿਤਾ ਅਤੇ ਪ੍ਰੀਤੀ ਨੇ ਸਾਝੇ ਤੌਰ ਤੇ 8.20 ਐਸਜੀਪੀਏ ਲੈ ਕੇ ਦੂਜਾ ਅਤੇ ਜਸ਼ਨਦੀਪ ਸਿੰਘ ਅਤੇ ਇਸ਼ਾ ਨੇ ਸਾਝੇ ਤੌਰ ਤੇ 8.16 ਐਸਜੀਪੀਏ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਹਨਾਂ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੇਕਟਰ ਡਾ. ਅਵਤਾਰ ਚੰਦ ਰਾਣਾ, ਪ੍ਰੋ. ਅੰਕੁਸ਼ ਨਿਝਾਵਨ, ਸਹਾਇਕ ਪ੍ਰੋ. ਨਿਸ਼ਾ ਨੇ ਇਹਨਾਂ ਹੋਣਹਾਰਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ’ਚ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਆ