ਗੁਰਦਾਸਪੁਰ (ਜਸਪਾਲ ਚੰਦਨ)ਬਿਜਲੀ ਸਬੰਧੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀਆਂ ਜੋਨਾਂ ਮੀਰੀ ਪੀਰੀ ਸਾਹਿਬ ਤੇ ਭਗਤ ਨਾਮਦੇਵ ਜੀ ਵੱਲੋਂ ਬਿਜਲੀ ਦਫਤਰ ਘੁਮਾਣ ਵਿਚ ਲੱਗਾ ਧਰਨਾ ਲਗਾਤਾਰ ਜਾਰੀ ਹੈ ਹੋਰਨਾਂ ਮੰਗਾਂ ਤੋਂ ਇਲਾਵਾ ਮੁੱਖ ਮੰਗ ਪਿੰਡ ਬਲੜਵਾਲ ਦੀ ਵਸਨੀਕ ਇੱਕ ਵਿਧਵਾ ਬੀਬੀ ਜਸਵਿੰਦਰ ਕੌਰ ਦੇ ਘਰੋਂ ਟਰਾਂਸਫਾਰਮਰ ਬਾਹਰ ਕੱਢਣ ਦੀ ਹੈ।ਧਰਨੇ ਦੀ ਅਗਵਾਈ ਕਰ ਰਹੇ ਜ਼ਿਲਾ ਪ੍ਰਧਾਨ ਹਰਦੀਪ ਸਿੰਘ ਤਲਵਾੜਾ ਨੇ ਦੱਸਿਆ ਕਿ ਅੱਜ ਤੋਂ ਲਗਾਤਾਰ ਸਾਢੇ ਤਿੰਨ ਸਾਲ ਪਹਿਲਾਂ ਇੱਕ ਐਸ ਡੀ ਓ ਨੇ ਬੀਬੀ ਜਸਵਿੰਦਰ ਕੌਰ ਦੇ ਘਰੋਂ ਟਰਾਂਸਫਾਰਮਰ ਬਾਹਰ ਕੱਢਣ ਲਈ 40 ਹਜਾਰ ਰੁਪਏ ਰਿਸ਼ਵਤ ਲੈ ਕੇ ਬਾਹਰ ਕੱਢਣ ਦੀ ਗੱਲ ਮੁਕਾਈ ਸੀ, 40 ਹਜਾਰ ਲੈ ਕੇ ਵੀ ਜਦੋਂ ਡੇਢ ਸਾਲ ਤੱਕ ਕੰਮ ਨਾ ਹੋਇਆ ਤਾਂ ਬੀਬੀ ਜਸਵਿੰਦਰ ਕੌਰ ਨੇ ਜਥੇਬੰਦੀ ਅੱਗੇ ਆਪਣੀ ਸਮੱਸਿਆ ਰੱਖੀ ਜਥੇਬੰਦੀ ਵੱਲੋਂ ਧਰਨਾ ਲਗਾ ਕੇ ਬੀਬੀ ਵੱਲੋਂ ਦਿੱਤੀ ਗਈ ਰਿਸ਼ਵਤ ਦੀ ਰਕਮ ਵਾਪਸ ਕਰਵਾਈ ਗਈ। ਉਦੋਂ ਬਿਜਲੀ ਵਿਭਾਗ ਦੇ ਅਫਸਰਾਂ ਵੱਲੋਂ ਜਥੇਬੰਦੀ ਨੂੰ ਵਿਸ਼ਵਾਸ ਦਵਾਇਆ ਗਿਆ, ਕਿ ਇਸ ਬੀਬੀ ਦੇ ਘਰ ਘਰੋਂ ਟਰਾਂਸਫਾਰਮਰ ਜਲਦੀ ਹੀ ਬਾਹਰ ਕੱਢ ਦਿੱਤਾ ਜਾਵੇਗਾ।ਪਰ ਅੱਜ ਸਾਢੇ ਤਿੰਨ ਸਾਲ ਬੀਤਣ ਤੇ ਵੀ ਟਰਾਂਸਫਾਰਮਰ ਜਿਉਂ ਦਾ ਤਿਉਂ ਵਿਹੜੇ ਵਿੱਚ ਹੈ। ਥੋੜੀ ਜਿਹੀ ਬਰਸਾਤ ਨਾਲ ਹੀ ਸਾਰੇ ਘਰ ਵਿੱਚ ਕਰੰਟ ਆ ਜਾਂਦਾ ਹੈ।ਇਸੇ ਗੱਲ ਨੂੰ ਲੈ ਕੇ ਉਪਰੋਕਤ ਦੋਹਾਂ ਜੋਨਾਂ ਵੱਲੋਂ ਬਿਜਲੀ ਦਫਤਰ ਧਰਨਾ ਦਿੱਤਾ ਜਾ ਰਿਹਾ ਹੈ। ਜੋ ਕੱਲ ਵੀ ਜਾਰੀ ਰਹੇਗਾ ਜਦੋਂ ਤੱਕ ਟਰਾਂਸਫਾਰਮਰ ਘਰੋਂ ਬਾਹਰ ਨਹੀਂ ਹੋ ਜਾਂਦਾ। ਇਹ ਧਰਨਾ ਲਗਾਤਾਰ ਜਾਰੀ ਰਹੇਗਾ। ਅਗਰ ਫਿਰ ਵੀ ਇਹ ਮੰਗ ਮੰਨਣ ਤੋਂ ਬਿਜਲੀ ਵਿਭਾਗ ਆਨਾ ਕਾਨੀ ਕਰਦਾ ਹੈ ਤਾਂ ਇਹ ਧਰਨਾ ਕਿਸੇ ਰੇਲਵੇ ਟਰੈਕ ਜਾਂ ਕਿਸੇ ਵੱਡੇ ਹਾਈਵੇ ਤੇ ਵੀ ਤਬਦੀਲ ਕੀਤਾ ਜਾ ਸਕਦਾ ਹੈ। ਅੱਜ ਦੇ ਇਸ ਧਰਨੇ ਵਿੱਚ ਮੁੱਖ ਆਗੂਆਂ ਵਿੱਚੋਂ ਮਾਸਟਰ ਗੁਰਜੀਤ ਸਿੰਘ ਬੱਲੜਵਾਲ,ਬਲਦੇਵ ਸਿੰਘ ਪੰਡੋਰੀ,ਹਜੂਰ ਸਿੰਘ ਜਨਰਲ ਸਕੱਤਰ ਕਪੂਰਾ, ਆਗਿਆਪਾਲ ਸਿੰਘ ਬੋਲੇਵਾਲ, ਸਰਪੰਚ ਜਗਦੀਪ ਸਿੰਘ ਚਾਚੋਕੀ, ਸਰਪੰਚ ਭਜਨ ਸਿੰਘ ਪੰਡੋਰੀ, ਬਲਦੇਵ ਸਿੰਘ ਦਕੋਹਾ, ਨਿਰਮਲ ਸਿੰਘ ਕੋਟਲਾ ਸੂਬਾ ਸਿੰਘ, ਸਾਹਿਬ ਸਿੰਘ ਬਾਘੇ, ਝਿਰਮਲ ਸਿੰਘ ਕਪੂਰਾ ਪ੍ਰਧਾਨ ਸਰਬਜੀਤ ਸਿੰਘ ਲੋਧੀ ਬੱਲੜਵਾਲ। ਡਾਕਟਰ ਬਲਵਿੰਦਰ ਸਿੰਘ ਕੋਟਲੀ ਲੇਹਲ, ਅੰਮ੍ਰਿਤਪਾਲ ਸਿੰਘ ਭੋਲ, ਬੀਬੀ ਗਗਨਦੀਪ ਕੌਰ ਚੌਲ ਚੱਕ, ਸਿਮਰਨਜੀਤ ਕੌਰ,ਸੁਖਮਨਜੀਤ ਕੌਰ ਤੇ ਬੀਬੀ ਜਸਵਿੰਦਰ ਕੌਰ ਆਦਿ ਆਗੂ ਹਾਜ਼ਰ ਸਨ।