ਜੰਡਿਆਲਾ : ਗੁਰੂ ਕੁਲਜੀਤ ਸਿੰਘ : ਉੱਤਰ ਭਾਰਤ ਦੀਆਂ 16 ਜਥੇਬੰਦੀਆਂ ਵੱਲੋਂ ਹੜ੍ਹਾਂ ਦੇ ਮੁਆਵਜੇ ਤੇ ਕੇਂਦਰ ਸਰਕਾਰ ਵਲੋਂ ਪੈਕਿਜ਼ ਨਾ ਦੇਣ ਕਰਕੇ ਅਤੇ ਹੋਰ ਮੰਗਾਂ ਨੂੰ ਲੈ ਕੇ 22 ਅਗਸਤ ਨੂੰ ਚੰਡੀਗੜ੍ਹ ਕੂਚ ਦੇ ਐਲਾਨ ਦੇ ਚਲਦੇ ਮੋਰਚੇ ਦੀਆਂ ਤਿਆਰੀਆਂ ਲਈ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਔਰਤਾਂ ਦੀ ਦੂਸਰੀ ਕਨਵੈਨਸ਼ਨ ਕਰਕੇ ਤਿਆਰੀਆਂ ਜਾਰੀ ਹਨ | ਇਸ ਮੌਕੇ ਪਿੰਡ ਚੱਬਾ ਵਿਖੇ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਸੂਬਾ ਆਗੂ ਜਰਮਨਜੀਤ ਬੰਡਾਲਾ ਦੀ ਅਗਵਾਹੀ ਵਿੱਚ ਔਰਤਾਂ ਦੀ ਵੱਡੀ ਕਨਵੈਨਸ਼ਨ ਹੋਈ | ਸਰਕਾਰ ਪੂਰੇ ਉੱਤਰ ਭਾਰਤ ਵਿਚ ਹੜ੍ਹਾਂ ਨਾਲ਼ ਹੋਏ ਨੁਕਸਾਨ ਦਾ ਕੇਂਦਰ ਸਰਕਾਰ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ,ਘੱਗਰ ਪਲਾਨ ਮੁਤਾਬਕ ਸਾਰੇ ਦਰਿਆਵਾਂ ਦਾ ਪੱਕਾ ਹੱਲ ,ਮਾਰੀਆਂ ਗਈਆਂ ਫਸਲਾ ਦਾ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ,ਮਾਰੇ ਗਏ ਪਸ਼ੂ ਧਨ ਦਾ 1 ਲੱਖ ਰੁਪਏ ਮੁਆਵਜ਼ਾ,ਜਿਨਾ ਖੇਤਾਂ ਵਿੱਚ ਹੜ੍ਹਾਂ ਕਾਰਨ ਰੇਤ ਭਰ ਗਈ ਹੈ ਉਨ੍ਹਾਂ ਦੀ ਮਾਈਨਿੰਗ ਦਾ ਪ੍ਰਬੰਧ, ਬੋਰਵੈਲ ਦੇ ਨੁਕਸਾਨ ਦਾ ਮੁਆਵਜ਼ਾ, ਰੁੜ੍ਹ ਗਏ ਖ਼ੇਤਾਂ ਦਾ ਸਪੈਸ਼ਲ ਪੈਕੇਜ,ਐਮ ਐਸ ਪੀ ਗਰੰਟੀ ਕਨੂੰਨ ਬਣਾਉਣ ਅਤੇ ਮਨਰੇਗਾ ਸਕੀਮ ਤੁਰੰਤ ਚਾਲੂ ਕਰਨ ਅਤੇ 200 ਦਿਨ ਦਾ ਕੰਮ ਦਿਤਾ ਜਾਵੇ। ਇਸ ਮੌਕੇ ਮਣੀਪੁਰ ਅਤੇ ਹਰਿਆਣਾ ਹਿੰਸਾ ਖਿਲਾਫ ਨਿੰਦਾ ਮਤੇ ਪਾਸ ਕੀਤੇ ਗਏ । ਇਸ ਮੌਕੇ ਸੂਬਾ ਪ੍ਰੈਸ ਸਕੱਤਰ ਕੰਵਰਦਲੀਪ ਸੈਦੋਲੇਹਲ ਨੇ ਕਿਹਾ ਕਿ ਅੱਜ ਆਦਿਵਾਸੀ ਦਿਵਸ ਤੇ ਜਿਵੇਂ ਮਨੀਪੁਰ ਅਤੇ ਉਤਰਪੂਰਵ ਦੇ ਹੋਰ ਇਲਾਕਿਆਂ ਵਿੱਚ ਆਦਿਵਾਸੀ ਲੋਕਾਂ ਦੇ ਜਲ ਜੰਗਲ ਜਮੀਨ ਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣ ਲਈ ਹਮਲੇ ਕੀਤੇ ਜਾ ਰਹੇ ਹਨ ਜਿਸਦੀ ਕਿ ਜਥੇਬੰਦੀ ਸਖਤ ਨਿਖੇਧੀ ਕਰਦੀ ਹੈ | ਇਸ ਮੌਕੇ ਜਿਲ੍ਹਾ ਨੇ ਕਨਵੈਨਸ਼ਨ ਨੂੰ ਬੀਬੀ ਅਮਨਦੀਪ ਕੌਰ, ਸੁਖਵਿੰਦਰ ਕੌਰ, ਗੁਰਮੀਤ ਕੌਰ ਮੰਡਿਆਲਾ, ਸੁਖਵਿੰਦਰ ਕੌਰ ਖੂਹੀ ਸਾਬ੍ਹ ਸੰਬੋਧਨ ਕੀਤਾ ਅਤੇ ਦਿਲਬਾਗ ਸਿੰਘ ਖਾਪੜਖੇੜੀ, ਕੰਵਲਜੀਤ ਸਿੰਘ ਵੰਚੜੀ, ਚਰਨਜੀਤ ਸਿੰਘ ਸਫ਼ੀਪੁਰ, ਕੁਲਵੰਤ ਸਿੰਘ ਰਾਜਾਤਾਲ ਸਮੇਤ ਸੈਂਕੜੇ ਬੀਬੀਆਂ ਤੇ ਕਿਸਾਨ ਮਜਦੂਰ ਹਾਜ਼ਿਰ ਰਹੇ |