ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੁਰਬਾਨੀ ਅਤੇ ਸਮਾਜ ਨੂੰ ਦੇਣ ਦੇ ਨਾਲ ਬਾਵਾ ਨੇ “ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ” ਅਮਰੀਕਾ ਦੀ ਧਰਤੀ ‘ਤੇ ਰਿਲੀਜ਼ ਕਰਕੇ ਇਤਿਹਾਸ ਰਚਿਆ- ਗੁਲਸ਼ਨ
ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਮੁਹਾਲੀ ਦੇ ਬੱਸ ਅੱਡੇ ਤੋਂ ਗਾਇਬ ਹੋਣਾ ਪੰਜਾਬ ਸਰਕਾਰ ਦੀ ਅਣਗਹਿਲੀ ਅਤੇ ਇਤਿਹਾਸ ਨੂੰ ਸਾਂਭਣ ਦੀ ਬੇਰੁਖੀ ਸਾਫ ਦਿਖਾਈ ਦੇ ਰਹੀ ਹੈ- ਬਾਵਾ
ਮੁੱਲਾਂਪੁਰ ਦਾਖਾ : ਕ੍ਰਿਸ਼ਨ ਕੁਮਾਰ ਬਾਵਾ : ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਓਵਰਸੀਜ਼ ਕਾਂਗਰਸ ਅਮਰੀਕਾ ਦੇ ਹਰਿਆਣਾ ਚੈਪਟਰ ਦੇ ਪ੍ਰਧਾਨ ਅਮਰ ਸਿੰਘ ਗੁਲਸ਼ਨ ਅਤੇ ਕਾਂਗਰਸ ਪਾਰਟੀ ਦੇ ਕੋਆਰਡੀਨੇਟਰ ਲਖਵਿੰਦਰ ਸਿੰਘ ਪੈਪੀ ਪਹੁੰਚੇ। ਇਸ ਸਮੇਂ ਉਹਨਾਂ ਦਾ ਸਵਾਗਤ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਪੰਜਾਬ ਦੇ ਪ੍ਰਧਾਨ ਕਰਨੈਲ ਸਿੰਘ ਗਿੱਲ ਅਤੇ ਯੂਥ ਨੇਤਾ ਅਰਜਨ ਬਾਵਾ ਨੇ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਆਏ ਜਤਿੰਦਰ ਸਿੰਘ ਹੈਪੀ, ਡਾ. ਅਰਸ਼ਪ੍ਰੀਤ ਸਿੰਘ, ਗੌਰਵ ਪਸਾਣ, ਰਵਿੰਦਰ ਸਿੰਘ ਹਨੀ ਦਾ “ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ” ਬੁੱਕ ਭੇਟ ਕਰਦਿਆਂ ਸ਼ਾਲ ਅਤੇ ਮੋਮੈਂਟੋ ਨਾਲ ਸਨਮਾਨ ਕੀਤਾ ਗਿਆ।
ਇਸ ਸਮੇਂ ਸ਼੍ਰੀ ਗੁਲਸ਼ਨ ਅਤੇ ਪੱਪੀ ਨੇ ਕਿਹਾ ਕਿ “ਸ਼ਬਦ ਪ੍ਰਕਾਸ਼ ਅਜਾਇਬ ਘਰ ਹਰ ਭਾਰਤੀ ਅਤੇ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿੱਚ ਆਸਥਾ, ਵਿਸ਼ਵਾਸ, ਸ਼ਰਧਾ ਰੱਖਦਾ ਹੈ, ਉਸ ਨੂੰ ਦਰਸ਼ਨਾਂ ਲਈ ਇੱਥੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਸਾਡੇ ਗਿਆਨ ਵਿੱਚ ਦਰਸ਼ਨ ਕਰਨ ਤੋਂ ਬਾਅਦ ਵੱਡਾ ਵਾਧਾ ਹੋਇਆ ਹੈ ਜੋ ਸਾਡੇ ਲਈ ਅਤਿਅੰਤ ਖੁਸ਼ੀ ਦੀ ਗੱਲ ਹੈ। ਉਹਨਾਂ ਕਿਹਾ ਕਿ ਬਾਵਾ ਜੀ ਅਮਰੀਕਾ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਹਨ ਅਤੇ ਗੌਰਵਮਈ ਇਤਿਹਾਸ ਤੋਂ ਜਾਣੂ ਕਰਵਾਉਂਦੇ ਹਨ। ਉਹਨਾਂ ਕਿਹਾ ਕਿ ਸਿੱਖ ਰਾਜ ਦੀ ਰਾਜਧਾਨੀ ਮੁਖਲਿਸਗੜ੍ਹ (ਲੋਹਗੜ੍ਹ) ਹਰਿਆਣਾ ਵਿੱਚ ਹੈ ਜੋ ਸਾਡੇ ਲਈ ਗੌਰਵ ਵਾਲੀ ਗੱਲ ਹੈ। ਉਹਨਾਂ ਬਾਵਾ ਵੱਲੋਂ “ਇਲਾਹੀ ਗਿਆਨ ਦਾ ਸਾਗਰ” ਪੁਸਤਕ ਅਮਰੀਕਾ ਦੇ 11 ਗੁਰਦੁਆਰਾ ਸਾਹਿਬ ਅਤੇ ਸਿੱਖ ਕਲਚਰ ਸੋਸਾਇਟੀ ਨਿਊਯਾਰਕ ਵਿੱਚ ਰਿਲੀਜ਼ ਕਰਨ ਲਈ ਧੰਨਵਾਦ ਕੀਤਾ। ਇਸ ਸਮੇਂ ਬਾਵਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਮੁਹਾਲੀ ਦੇ ਬੱਸ ਅੱਡੇ ਤੋਂ ਗਾਇਬ ਹੋਣਾ ਪੰਜਾਬ ਸਰਕਾਰ ਦੀ ਅਣਗਹਿਲੀ ਅਤੇ ਇਤਿਹਾਸ ਨੂੰ ਸਾਂਭਣ ਦੀ ਬੇਰੁਖੀ ਸਾਫ ਦਿਖਾਈ ਦੇ ਰਹੀ ਹੈ।