ਥਾਣੇ ਵਿੱਚ ਹਰ ਇਨਸਾਨ ਦਾ ਹੋਵੇਗਾ ਸਨਮਾਨ,,, ਐਸ ਐਚ ਓ, ਸਰਾਂ,
ਗੁਰਦਾਸਪੁਰ ( ਜਸਪਾਲ ਚੰਦਨ) ਜ਼ਿਲ੍ਹਾ ਗੁਰਦਾਸਪੁਰ ਅਧੀਨ ਸਹਿਰ ਧਾਰੀਵਾਲ ਥਾਣੇ ਦਾ ਚਾਰਜ ਐਸ ਐਚ ਓ ਮੈਡਮ ਬਲਜੀਤ ਕੌਰ ਸਰਾਂ ਨੇ ਸੰਭਾਲਿਆ ਹੈ ਨਵ ਨਿਯੁਕਤ ਐਸ ਐਚ ਓ ਮੈਡਮ ਬਲਜੀਤ ਕੌਰ ਸਰਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਕ੍ਰਾਈਮ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਲੋਕਲ ਆਗੂਆਂ ਅਤੇ ਪਬਲਿਕ ਨੂੰ ਅਪੀਲ ਕੀਤੀ ਹੈ ਕਿ ਸ਼ਹਿਰ ਵਿੱਚ ਅਮਨ ਸ਼ਾਂਤੀ ਬਹਾਲ ਰੱਖਣ ਵਿੱਚ ਪੁਲੀਸ ਪ੍ਰਸ਼ਾਸਨ ਦਾ ਸਹਿਯੋਗ ਜ਼ਰੂਰ ਦਿਓ ਅੱਗੇ ਉਹਨਾਂ ਕਿਹਾ ਕਿ ਥਾਣੇ ਵਿੱਚ ਕਰ ਵਰਗ ਅਤੇ ਹਰ ਇਨਸਾਨ ਦਾ ਸਨਮਾਨ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਕਿਸੇ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਉਹ ਤਰੁੰਤ ਥਾਣੇ ਵਿੱਚ ਆ ਕੇ ਆਪਣੀ ਮੁਸ਼ਕਲ ਦੱਸੋ ਉਸਦੀ ਉਸਦਾ ਹੱਲ ਕੀਤਾ ਜਾਵੇਗਾ ਇਸ ਮੌਕੇ ਰੀਡਰ ਗੁਰਤੇਜ਼ ਸਿੰਘ ਵਿਰਕ ਤੋ ਇਲਾਵਾ ਹੋਰ ਵੀ ਹਾਜ਼ਰ ਸਨ