ਇਨਕਲਾਬ ਫੈਸਟੀਵਲ ਦੇ ਸੰਦਰਭ ’ਚ ਮੁਕਾਬਲਾ ਕਰਵਾਇਆ, -ਭਗਤ ਸਿੰਘ ਅੱਜ ਵੀ ਨੌਜਵਾਨਾਂ ਦਾ ਆਦਰਸ਼-ਡਾ. ਏਸੀ ਰਾਣਾ
ਨਵਾਂਸ਼ਹਿਰ (ਵਿਪਨ ਕੁਮਾਰ) ਕੇਸੀ ਗਰੁੱਪ ਆੱਫ਼ ਇੰਸਟੀਚਿਊਸ਼ਨਜ਼ ’ਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੀਵਨ ਨੂੰ ਸਮਰਪਿਤ ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਅੰਕੁਸ਼ ਨਿਝਾਵਨ ਦੀ ਦੇਖ-ਰੇਖ ’ਚ ਪੋਸਟਰ ਮੇਕਿੰਗ, ਸਲੋਗਨ ਰਾਈਟਿੰਗ ਅਤੇ ਪੈਨਲ ਡਿਸਕਸ਼ਨ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 28 ਅਤੇ 29 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ’ਚ ਇੰਨਕਲਾਬ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕੇਸੀ ਗਰੁੱਪ ਆੱਫ਼ ਇੰਸਟੀਚਿਊਸ਼ਨਜ਼ ’ਚ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਅੰਕੁਸ਼ ਨਿਝਾਵਨ ਨੇ ਦੱਸਿਆ ਕਿ ਪੋਸਟਰ ਮੇਕਿੰਗ ਮੁਕਾਬਲੇ ’ਚ ਬੀ ਫਾਰਮੇਸੀ ਦੀ ਹਰਜੋਤ ਨੇ ਪਹਿਲਾ ਸਥਾਨ, ਬੀ ਫਾਰਮੇਸੀ ਦੀ ਸੁਖਮਨ ਕੌਰ ਨੇ ਦੂਜਾ ਅਤੇ ਬੀ ਫਾਰਮੇਸੀ ਦੀ ਭਿੰਦਰਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਲੋਗਨ ਰਾਈਟਿੰਗ ’ਚ ਬੀ.ਫਾਰਮੇਸੀ ਦੀ ਕਿਰਨਜੋਤ ਕੌਰ ਪਹਿਲੇ, ਮੈਨੇਜਮੈਂਟ ਕਾਲਜ ਦੀ ਬੀ.ਕਾਮ ਦੀ ਹਰਪ੍ਰੀਤ ਕੌਰ ਦੂਜੇ, ਬੀ.ਫਾਰਮੇਸੀ ਦੀ ਸਿਮਰਨ ਤੀਜੇ ਅਤੇ ਮੈਨੇਜਮੈਂਟ ਕਾਲਜ ਦੀ ਬੀ.ਸੀ.ਏ ਦੀ ਅਮਨਦੀਪ ਕੌਰ ਨੂੰ ਹੌਂਸਲਾ ਅਫਜਾਈ ਪੁਰਸਕਾਰ ਦਿੱਤਾ ਗਿਆ। ਪੈਨਲ ਡਿਸਕਸ਼ਨ ’ਚ ਬੀ.ਫਾਰਮੇਸੀ ਦੇ ਅਸ਼ੀਸ਼ ਕੁਮਾਰ ਪਹਿਲੇ, ਪੋਲੀਟੈਕਨਿਕ ਕਾਲਜ ਦੇ ਅਭਿਸ਼ੇਕ ਸਿੰਘ ਦੂਜੇ ਅਤੇ ਹੋਟਲ ਮੈਨੇਜਮੈਂਟ ਕਾਲਜ ਦੇ ਅਨਮੋਲ ਸ਼ਰਮਾ ਤੀਜੇ ਸਥਾਨ ’ਤੇ ਰਹੇ। ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਦੱਸਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅੱਜ ਵੀ ਨੌਜਵਾਨਾਂ ਦੇ ਪ੍ਰੇਰਣਾ ਸਰੋਤ ਹਨ। ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸਾਨੂੰ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਜ਼ਿਲ੍ਹੇ ਦਾ ਨਾਮ ਉੱਚਾ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਰੇ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਕੈਂਪਸ ਡਾਇਰੈਕਟਰ ਡਾ.ਅਵਤਾਰ ਚੰਦ ਰਾਣਾ, ਬੀ.ਐਡ ਕਾਲਜ ਪ੍ਰਿੰਸੀਪਲ ਡਾ.ਕੁਲਜਿੰਦਰ ਕੌਰ ਅਤੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਅੰਕੁਸ਼ ਨਿਝਾਵਨ ਨੇ ਨਿਭਾਈ। ਮੌਕੇ ’ਤੇ ਐਸ.ਏ.ਓ ਆਰ.ਕੇ ਮੂੰਮ, ਮਨਿੰਦਰ ਪਾਲ ਸਿੰਘ, ਮੁਕੇਸ਼ ਸ਼ਰਮਾ, ਵਿਪਨ ਕੁਮਾਰ ਆਦਿ ਹਾਜ਼ਰ ਸਨ।