ਗੁਰਦੁਆਰਾ ਸਾਹਿਬ ਵਿਖੇ ਹੀ ਸ. ਉਬਰਾਏ ਨੇ 122ਵੀਂ ਲੈਬਾਟਰੀ ਦਾ ਕੀਤਾ ਉਦਘਾਟਨ
ਮੁੱਲਾਂਪੁਰ ਦਾਖਾ : ਕ੍ਰਿਸ਼ਨ ਕੁਮਾਰ ਬਾਵਾ: ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਪੁਸਤਕ ਵਿਸ਼ਵ ਪ੍ਰਸਿੱਧ ਸਮਾਜ ਸੇਵੀ, ਮਹਾਂਦਾਨੀ ਐੱਸ.ਪੀ. ਸਿੰਘ ਉਬਰਾਏ ਅਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ ਜਸਵੰਤ ਸਿੰਘ ਛਾਪਾ ਅਤੇ ਡਾ. ਦਲਜੀਤ ਸਿੰਘ ਗਿੱਲ ਨੇ ਸਲੌਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹਾ ਸਿੰਘ ਨੂੰ ਭੇਂਟ ਕੀਤੀ। ਇਸ ਸਮੇਂ ਮੈਡੀਕਲ ਖੇਤਰ ਵਿੱਚ ਆਮ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਡਾ. ਐੱਸ.ਪੀ. ਸਿੰਘ ਉਬਰਾਏ ਨੇ 122ਵੀਂ ਸੇਵਾਹਿੱਤ ਲੈਬਾਟਰੀ ਦਾ ਉਦਘਾਟਨ ਕੀਤਾ।
ਇਸ ਸਮੇਂ ਡਾ. ਉਬਰਾਏ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ‘ਤੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਮਨੁੱਖਤਾ ਦੇ ਭਲੇ ਲਈ ਲੋੜਵੰਦ ਲੋਕਾਂ ਦੀ ਮੱਦਦ ਲਈ ਲੈਬਾਟਰੀਆਂ ਖੋਲਣ ਦਾ ਫੈਸਲਾ ਕੀਤਾ ਗਿਆ ਸੀ ਜੋ ਲੜੀ ਨਿਰੰਤਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਚੱਲ ਰਹੀ ਹੈ। ਇਸ ਸਮੇਂ ਸ਼੍ਰੀ ਬਾਵਾ ਤੇ ਛਾਪਾ ਨੇ ਕਿਹਾ ਕਿ ਸ. ਉਬਰਾਏ ਵੱਲੋਂ ਸਿਹਤ, ਸਿੱਖਿਆ ਅਤੇ ਸਪੋਰਟਸ ਦੇ ਖੇਤਰ ਵਿੱਚ ਪਾਇਆ ਜਾ ਰਿਹਾ ਯੋਗਦਾਨ ਮਨੁੱਖਤਾ ਦੀ ਸੇਵਾ ਲਈ ਵੱਖਰੀ ਮਿਸਾਲ ਪੇਸ਼ ਕਰਦਾ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਫਸੇ ਅਤੇ ਕਿਸੇ ਨਾ ਕਿਸੇ ਅਣਸੁਖਾਵੀ ਘਟਨਾ ਵਿੱਚ ਮਾਰੇ ਗਏ ਤਕਰੀਬਨ 400 ਲੋਕਾਂ ਦੀਆਂ ਵਿਦੇਸ਼ਾਂ ਤੋਂ ਮ੍ਰਿਤਕ ਦੇਹਾਂ ਪਹੁੰਚਾਉਣ ਦੇ ਉਪਰਾਲੇ ਦੇ ਨਾਲ-ਨਾਲ ਪ੍ਰਭਾਵਿਤ ਪਰਿਵਾਰਾਂ ਦੀ ਰੋਜ਼ੀ ਰੋਟੀ ਦਾ ਵੀ ਧਿਆਨ ਦੇਣਾ ਵੱਡੀ ਸੇਵਾ ਹੈ। ਉਹਨਾਂ ਕਿਹਾ ਕਿ ਸ. ਉਬਰਾਏ ਪਰਮਾਤਮਾ ਦੇ ਦੂਤ ਬਣ ਕੇ ਸਮੁੱਚੀ ਮਨੁੱਖਤਾ ਦੀ ਬਿਨਾਂ ਭੇਦਭਾਵ ਸੇਵਾ ਕਰ ਰਹੇ ਹਨ। ਅੱਜ ਹਰ ਭਾਰਤੀ ਦੇਸ਼ ਵਿਦੇਸ਼ ਵਿੱਚ ਬੈਠਾ ਉਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦਾ ਹੈ। ਇਸ ਸਮੇਂ ਪ੍ਰਧਾਨ ਬਲਤੇਜ ਸਿੰਘ, ਸਰਪੰਚ ਮਨਦੀਪ ਕੁਮਾਰ, ਜਸਵਿੰਦਰ ਸਿੰਘ, ਜਸਵੰਤ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਮੇਜਰ ਸਿੰਘ, ਸੁਖਵਿੰਦਰ ਸਿੰਘ ਕਾਕਾ, ਰਮਨ ਕੁਮਾਰ, ਅਵਤਾਰ ਸਿੰਘ ਆਦਿ ਹਾਜ਼ਰ ਸਨ