ਐਸ ਕੇ ਟੀ ਪਲਾਂਟੇਸ਼ਨ ਟੀਮ ਦੀ “ਜਨਮਦਿਨ ਤੇ ਪੌਧਾਰੋਪਨ” ਮੁਹਿਮ ਦੇ ਤਹਿਤ ਪੌਧਾਰੋਪਨ ਕਰ ਮਨਾਇਆ ਜਨਮਦਿਨ
ਨਵਾਂਸ਼ਹਿਰ (ਵਿਪਨ ਕੁਮਾਰ) ਰੁੱਖ ਸਾਡੀ ਪ੍ਰਕਿਰਤੀ ਅਤੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਵਾਤਾਵਰਣ ਦੀ ਸੰਰਚਨਾ ਵਿੱਚ ਇਹਨਾਂ ਦਾ ਅਮੁੱਲ ਯੋਗਦਾਨ ਹੈ। ਜੇਕਰ ਅਸੀਂ ਜਲ ਅਤੇ ਗਹਰਾਂਦੇ ਵਾਤਾਵਰਣ ਸੰਕਟ ਤੋਂ ਨਿਜਾਤ ਪਾਉਣਾ ਹੈ ਤਾਂ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਦੀ ਲੋੜ ਹੈ। ਜਦੋਂ ਤੱਕ ਹਰ ਕੋਈ ਪੌਧਾਰੋਪਣ ਨੂੰ ਨੈਤਿਕ ਜਿੰਮੇਦਾਰੀ ਨਹੀਂ ਸਮਝੇਗਾ, ਤਾਂ ਇਸ ਸੰਕਟ ਦਾ ਹੱਲ ਸੰਭਵ ਨਹੀਂ ਹੈ। ਇਸੇ ਮੁਹਿਮ ਵਿੱਚ ਸ਼ਾਮਲ ਹੁੰਦੇ ਹੋਏ ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰ ਰਾਕੇਸ਼ ਜੋਤੀ ਦੀ ਧਰਮਪਤਨੀ ਦਰਸ਼ਨਾ ਜੋਤੀ ਨੇ ਆਪਣਾ 67ਵਾਂ ਜਨਮਦਿਨ ਸੁਹੰਜਨਾ ਦਾ ਬੂਟਾ ਲਗਾਕੇ ਮਨਾਇਆ।
ਟੀਮ ਦੇ ਸੰਚਾਲਕ ਅੰਕੁਸ਼ ਨਿਜ਼ਾਵਨ ਨੇ ਕਿਹਾ ਕਿ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਜੀਵਨ ਵਿੱਚ ਇੱਕ ਬੂਟਾ ਜ਼ਰੂਰ ਲਗਾਵੇ। ਅੱਜ ਦਾ ਸਵਾਰਥੀ ਮਾਨਵ ਰੁੱਖ ਤਾਂ ਵੱਡਦਾ ਗਿਆ, ਪਰ ਬੂਟੇ ਲਗਾਨਾ ਭੁੱਲ ਗਿਆ। ਵਾਤਾਵਰਨ ਵਿਚ ਅਸੰਤੁਲਨ ਦੀ ਸਮੱਸਿਆ ਅੱਜ ਬਹੁਤ ਉਗਰ ਹੋ ਗਈ ਹੈ। ਸਭ ਨੂੰ ਅਪੀਲ ਹੈ ਕਿ ਉਸ ਐਸ ਕੇ ਟੀ ਪਲਾਂਟੇਸ਼ਨ ਟੀਮ ਕੀ ਇਸ ਮੁਹਿਮ ਨਾਲ ਜੁੜਕੇ ਵਾਤਾਵਰਨ ਪ੍ਰਤੀ ਆਪਣੀ ਜਿੰਮੇਦਾਰੀ ਨੂੰ ਨਿਭਾਵੇ। ਰਾਕੇਸ਼ ਜੋਤੀ ਨੇ ਕਿਹਾ ਕਿ ਅਸੀਂ ਸ਼ਹਿਰਵਾਸੀਆਂ ਨੂੰ ਆਹਵਾਨ ਕਰਦੇ ਹਾਂ ਕਿ ਆਪਣੇ-ਆਪਣੇ ਜਨਮ ਦੇ ਮੌਕੇ ‘ਤੇ ਇਕ-ਇਕ ਜਰੂਰ ਲਗਾਉਣ। ਇਸ ਮੌਕੇ ‘ਤੇ ਦਰਸ਼ਨਾ ਜੋਤੀ, ਆਸ਼ੀਸ਼, ਸ਼੍ਰੇਯ ਜੋਤੀ, ਦਿਵਾਕਰ ਜੋਤੀ, ਨਿਧਿ ਅਤੇ ਹੇਤਾਰਥ ਮੌਜੂਦ ਰਹੇ