ਜੰਡਿਆਲਾ : ਕੁਲਜੀਤ ਸਿੰਘ : ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਅੱਜ ਸਵੇਰੇ ਅਸੈਂਬਲੀ ਦੌਰਾਨ ਹੀ ਸਕੂਲ ਦੇ ਬੱਚਿਆਂ ਤੇ ਸਟਾਫ ਸਾਰਿਆਂ ਨੂੰ ਹੀ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਬਾਰੇ ਦੱਸਿਆ । ਉਹਨਾਂ ਨੇ ਸ਼ਹੀਦ ਊਧਮ ਸਿੰਘ ਦੀ ਜੀਵਨ ਬਾਰੇ , ਉਹਨਾਂ ਦੀ ਵਿਚਾਰਧਾਰਾ ਅਤੇ ਉਹਨਾਂ ਦੇ ਇਸ ਬਲੀਦਾਨ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਸ਼ਹੀਦ ਊਧਮ ਸਿੰਘ ਜ਼ਲ੍ਹਿਆਂ ਵਾਲੇ ਬਾਗ ਵਿੱਚ ਵਾਪਰੇ ਖੂਨੀ ਦਾ ਬਦਲਾ ਇੰਗਲੈਂਡ ਜਾ ਕੇ ਜ਼ਨਰਲ ਉਡਵਾਇਰ ਨੂੰ ਮਾਰ ਕੇ ਲਿਆ ਤੇ ਹੱਸਦੇ- ਹੱਸਦੇ ਫਾਂਸੀ ਦਾ ਰੱਸਾ ਚੁੰਮਿਆ ਅਤੇ ਦੇਸ਼ ਦੇ ਲੋਕਾਂ ਤੇ ਦੇਸ਼ ਲਈ ਆਪਣਾ ਬਲੀਦਾਨ ਦਿੱਤਾ । ਉਪਰੰਤ ਸਕੂਲ ਦੇ ਬੱਚਿਆਂ ਨੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਰੈਲੀ ਜੰਡਿਆਲਾ ਸ਼ਹਿਰ ਵਿੱਚ ਕੱਢੀ ।
ਬੱਚਿਆਂ ਨੇ ਹੱਥਾਂ ਵਿੱਚ ਉਹਨਾਂ ਵਲੋਂ ਬਣਾਏ ਗਏ ਸ਼ਹੀਦ ਊਧਮ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਮੋਟੋ ਫੜੇ ਹੋਏ ਸਨ ਅਤੇ ਬੱਚਿਆਂ ਨੇ ਸ਼ਹੀਦ ਊਧਮ ਸਿੰਘ ਅਮਰ ਰਹੇ , ਇਨਕਲਾਬ ਜ਼ਿੰਦਾਬਾਦ ਦੇ ਨਾਅਰਿਆਂ ਨਾਲ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਯਾਦ ਕੀਤਾ ਤੇ ਬੜੇ ਜੋਸ਼ ਖਰੋਸ਼ ਨਾਲ ਰੈਲੀ ਵਿੱਚ ਭਾਗ ਲਿਆ । ਰੈਲੀ ਤੋਂ ਬਾਅਦ ਸਕੂਲ ਦੇ ਬੱਚਿਆਂ ਨੂੰ ਜਲ੍ਹਿਆਂਵਾਲੇ ਬਾਗ ਲੈ ਕੇ ਜਾਇਆ ਗਿਆ , ਜਿੱਥ ਬੱਚਿਆਂ ਨੂੰ ਡਾ. ਮੰਗਲ ਸਿੰਘ ਕਿਸ਼ਨਪੁਰੀ ਵਲੋਂ ਬੱਚਿਆਂ ਨੂੰ ਜਲ੍ਹਿਆਂਵਾਲੇ ਬਾਗ ਵਿਖੇ ਵਾਪਰੇ ਦਰਦਨਾਕ ਕਾਂਡ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਅੰਗਰੇਜੀ ਸ਼ਾਸ਼ਨ ਵਲੋਂ ਨਿਹੱਥੇ ਤੇ ਬੇਕਸੂਰ ਲੋਕਾਂ ਤੇ ਗੋਲੀਆਂ ਦਾ ਮੀਂਹ ਵਰਾਇਆ ਤੇ ਬਹੁਤ ਸਾਰੇ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ।
ਇਸ ਦਰਦਨਾਕ ਦੁਖਾਂਤ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਇੰਗਲੈਂਡ ਜਾ ਕੇ ਜਨਰਲ ਉਡਵਾਇਰ ਨੂੰ ਮਾਰ ਕੇ ਲਿਆ । ਇਸ ਮੌਕੇ ਪ੍ਰਿੰਸੀਪਲ ਅਮਰਪ੍ਰੀਤ ਕੌਰ, ਸ੍ਰ ਕਿਰਪਾਲ ਸਿੰਘ ਰਮਦੀਵਾਲੀ ਪ੍ਰਧਾਨ ਸਰਬ ਕੰਬੋਜ ਸਮਾਜ , ਸ੍ਰ ਜਸਵਿੰਦਰ ਸਿੰਘ ਹਾਂਡਾ, ਬਲਬੀਰ ਸਿੰਘ ਸਰਪੰਚ ਸੁਖਰਾਜ ਸਿੰਘ ਨੰਬਰਦਾਰ , ਮਲਕੀਤ ਸਿੰਘ ਵਲਾਹ ਐਮ ਸੀ ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ ਕੋਆਰਡੀਨੇਟਰ ਸ਼ਿਲਪਾ ਸ਼ਰਮਾ, ਨੀਲਾਕਸ਼ੀ ਗੁਪਤਾ,ਅਮਰਬੀਰ ਕੌਰ ਵਰਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਪ੍ਰਹਲਾਦ ਸਿੰਘ ਸਮੂਹ ਸਟਾਫ ਤੇ ਬੱਚੇ ਹਾਜ਼ਰ ਸਨ ।