ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਪਹੁੰਚੇ ਹਨ। ਇਥੇ ਉਨ੍ਹਾਂ ਨੇ ਵਪਾਰੀਆਂ ਨਾਲ ਅਹਿਮ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਪਹਿਲਾਂ ਹੀ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਤੇ ਮੋਹਾਲੀ ਵਿਚ ਵਪਾਰੀਆਂ ਨਲਾ ਬੈਠਕਾਂ ਕਰ ਚੁੱਕੇ ਹਨ। ਉਨ੍ਹਾਂ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦਾ ਹੱਲ ਵੀ ਕੀਤਾ। ਉਨ੍ਹਾਂ ਕਿਹਾ ਕਿ ਵਪਾਰੀਆਂ ਤੇ ਉਦਯੋਗਪਤੀਆਂ ਦਾ ਅਹਿਮ ਯੋਗਦਾਨ ਹੈ। ਜੇਕਰ ਉਹ ਖੁਸ਼ ਨਹੀਂ ਹੋਣਗੇ ਤਾਂ ਦੇਸ਼ ਅੱਗੇ ਨਹੀਂ ਵੱਧ ਸਕੇਗਾ ਕਿਉਂਕਿ ਉਹ ਹੀ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ।
ਕੇਜਰੀਵਾਲ ਨੇ ਕਿਹਾ ਕਿ ਵਪਾਰੀ ਲੋਕ ਉਨ੍ਹਾਂ ਲਈ ਬਹੁਤ ਮਹੱਵਪੂਰਨ ਲੋਕ ਹਨ। ਉਹ ਤੁਹਾਡੀਆਂ ਸਮੱਸਿਆਵਾਂ ਨੂੰ ਜਾਣਦੇ ਹਨ, ਇਸ ਲਈ ਸਮੱਸਿਆਵਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਉਹ ਪਹਿਲਾਂ ਆਏ ਸਨ ਤਾਂ ਉਹ ਵੋਟ ਮੰਗਣ ਨਹੀਂ ਆਏ ਸਨ ਪਰ ਅੱਜ ਤੁਹਾਡੇ ਕੋਲ ਲੋਕ ਸਭਾ ਚੋਣਾਂ ਲਈ ਸਮਰਥਨ ਮੰਗਣ ਆਇਆ ਹਾਂ।
ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਨੂੰ 2 ਸਾਲ ਪਹਿਲਾਂ ਕਿਹਾ ਸੀ ਕਿ ਬਿਜਲੀ ਮੁਫਤ ਹੋ ਗਈ ਹੈ, ਅੰਮ੍ਰਿਤਸਰ ਵਿਚ ਮੁਹੱਲਾ ਕਲੀਨਿਕ, ਸਕੂਲ ਆਫ ਐਮੀਨੈਂਸ ਤੇ ਸਕੂਲ ਆਫ ਐਕਸੀਲੈਂਸ ਵੀ ਬਣਾਏ ਗਏ ਹਨ। ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਵਿਚ ਦਿੱਲੀ ਤੇ ਪੰਜਾਬ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਜੋ ਸਿਰਫ ਆਮ ਆਦਮੀ ਪਾਰਟੀ ਹੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ 3 ਸਾਲ ਬਚੇ ਹੋਏ ਹਨ, ਸਾਰੇ ਕੰਮ ਪੂਰੇ ਕਰ ਲਏ ਜਾਣਗੇ। ਤੁਸੀਂ ਸਾਨੂੰਸੂਬੇ ਵਿਚ 92 ਸੀਟਾਂ ਦਿੱਤੀਆਂ ਹਨ, ਹੁਣ ਕੇਂਦਰ ਵਿਚ ਵੀ ਤਾਕਤ ਵਧਾਓ ਤਾਂ ਕਿ ਮਸਲਿਆਂ ਦਾ ਹੱਲ ਹੋ ਸਕੇ।