ਨਵਾਂਸ਼ਹਿਰ : (ਵਿਪਨ ਕੁਮਾਰ) ਕੇਸੀ ਗਰੂਪ ਆੱਫ਼ ਇੰਸਟੀਚਿਊਸ਼ਨਜ਼, ਨਵਾਂਸ਼ਹਿਰ ਵਿਖੇ ਸਥਾਪਿਤ ਅੰਤਰਰਾਸ਼ਟਰੀ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਇੰਟਰਨੈਸ਼ਨਲ ਸੈਕ੍ਰੇਡ ਲੈਂਡ ਮਾਰਕ ਤ੍ਰਿਵੇਣੀ ਪੂਜਾ ਕਰਕੇ 15ਵਾਂ ਅੰਤਰਰਾਸ਼ਟਰੀ ਮਾਈ ਟ੍ਰੀ ਦਿਵਸ ਮਨਾਉਣ ਦੀ ਅਪੀਲ ਮੁਹਿੰਮ ਤਹਿਤ 200 ਬੂਟੇ ਲਗਾਏ ਗਏ। ਪਵਿੱਤਰ ਤ੍ਰਿਵੇਣੀ ਦੀ ਪੂਜਾ ਕਰਨ ਲਈ ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਏਡੀਸੀ ਰਾਜੀਵ ਵਰਮਾ, ਸਹਾਇਕ ਕਮਿਸ਼ਨਰ ਗੁਰਲੀਨ ਕੌਰ (ਫੀਲਡ ਅਫਸਰ ਮੁੱਖ ਮੰਤਰੀ ਪੰਜਾਬ), ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਜੀਜੀਆਈਓ ਦੇ ਸੰਸਥਾਪਕ ਇੰਜ. ਅਸ਼ਵਨੀ ਕੁਮਾਰ ਜੋਸ਼ੀ, ਗਰੁੱਪ ਦੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਜੀ.ਜੀ.ਆਈ.ਓ. ਦੇ ਯੂਥ ਡਾਇਰੈਕਟਰ ਅਤੇ ਮੈਨੇਜਮੈਂਟ ਕਾਲਜ ਦੇ ਮੁਖੀ ਅੰਕੁਸ਼ ਨਿਝਾਵਨ, ਹੋਟਲ ਮੈਨੇਜਮੈਂਟ ਦੇ ਪ੍ਰਿੰਸੀਪਲ ਡਾ. ਬਲਜੀਤ ਕੌਰ, ਡਾ. ਕੁਲਜਿੰਦਰ ਕੌਰ, ਇੰਜ. ਹਰਪ੍ਰੀਤ ਕੌਰ, ਕੇਸੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਆਸ਼ਾ ਸ਼ਰਮਾ ਸਹਿਤ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਹੋਏ।
ਮਾਈ ਟ੍ਰੀ ਡੇ ਮੌਕੇ ਕੇਸੀ ਗਰੁੱਪ ’ਚ ਐਨਐਸਐਸ ਯੂਨਿਟ ਦੇ ਵਲੰਟੀਅਰਾਂ ਵੱਲੋਂ 200 ਦੇ ਕਰੀਬ ਬੂਟੇ ਲਗਾਏ ਗਏ। ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਕਿਹਾ ਕਿ ਜਿਨ੍ਹਾਂ ਦੇਸ਼ਾਂ ’ਚ ਰਤੀਲੀ ਜ਼ਮੀਨਾਂ ਨੇ ਅਤੇ ਰੁੱਖ ਲਗਾਉਣੇ ਅਸੰਭਵ ਸਨ, ਉੱਥੇ ਵੀ ਲੋਕਾਂ ਨੇ ਆਪਣੇ ਦੇਸ਼ਾਂ ’ਚ ਰੁੱਖ ਲਗਾ ਕੇ ਤਾਪਮਾਨ ਨੂੰ ਘੱਟ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਇਲਾਕੇ ਦਾ ਤਾਪਮਾਨ ਘਟਾਉਣਾ ਹੈ ਅਤੇ ਦਰੱਖਤ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਡੀਸੀ ਰੰਧਾਵਾ ਨੇ ਕਿਹਾ ਕਿ ਤ੍ਰਿਵੇਣੀ ਇਕ ਔਸ਼ਧੀ ਹੈ ਅਤੇ ਆਯੁਰਵੈਦਿਕ ਦੇ ਖੇਤਰ ’ਚ ਵੀ ਅਹਿਮ ਸਥਾਨ ਰੱਖਦੀ ਹੈ। ਰੁੱਖ ਅਤੇ ਪੌਦੇ ਮਨੁੱਖ ਨੂੰ ਸ਼ੁੱਧ ਹਵਾ, ਭੋਜਨ ਅਤੇ ਛਾਂ ਪ੍ਰਦਾਨ ਕਰਦੇ ਹਨ, ਜਦਕਿ ਇਹ ਪੰਛੀਆਂ ਨੂੰ ਭੋਜਨ, ਆਸਰਾ ਅਤੇ ਛਾਂ ਪ੍ਰਦਾਨ ਕਰਦੇ ਹਨ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਹਰ ਯਾਦਗਾਰੀ ਦਿਹਾੜੇ ’ਤੇ ਰੁੱਖ ਲਗਾਈਏ ਅਤੇ ਇਸ ਦੀ ਸੰਭਾਲ ਕਰੀਏ। ਕੈਂਪਸ ਡਾਇਰੈਕਟਰ ਡਾ. ਏ. ਸੀ. ਰਾਣਾ ਨੇ ਦੱਸਿਆ ਕਿ ਇਸ ਅੰਤਰਰਾਸ਼ਟਰੀ ਪਵਿੱਤਰ ਲੈਂਡਮਾਰਕ ’ਤੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਂਚੇਵਾਲ, ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ ਅਤੇ ਜੀਜੀਆਈਓ ਦੇ ਸੰਸਥਾਪਕ ਇੰਜ.ਅਸ਼ਵਨੀ ਕੁਮਾਰ ਜੋਸ਼ੀ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਯਾਦਗਾਰੀ ਤ੍ਰਿਵੇਣੀ 19 ਜੁਲਾਈ 2010 ’ਚ ਲਗਾਈ ਗਈ ਸੀ ਅਤੇ ਭਾਰਤ ਵਿੱਚ ਜੀਜੀਆਈਓ ਦੀ ਸ਼ੁਰੂਆਤ ਕੀਤੀ ਗਈ ਸੀ। ਉਦੋਂ ’ਤੋਂ ਹੀ ਇਹ ਜੀਜੀਆਈਓ ਰੁੱਖ ਲਗਾ ਕੇ ਲੋਕਾਂ ਨੂੰ ਆਕਸੀਜਨ ਦੇ ਲੰਗਰ ਲਗਾਉਣ ਦੇ ਫਲਸਫੇ ’ਤੇ ਕੰਮ ਕਰ ਰਹੀ ਹੈ। ਇੰਜ. ਜੋਸ਼ੀ ਨੇ ਦੱਸਿਆ ਕਿ ਸਾਲ 2010 ਤੋਂ ਪਹਿਲਾਂ ਵਿਸ਼ਵ ਪੱਧਰ ’ਤੇ ਮਨਾਏ ਜਾਂਦੇ ਸਾਰੇ ਦਿਹਾੜੇ ਜਾਂ ਸਾਰੇ ਵਿਸ਼ਵ ਪੱਧਰੀ ਸੰਗਠਨਾਂ ਦਾ ਕੰਟਰੋਲ ਵਿਦੇਸ਼ਾਂ ਕੋਲ ਹੈ ਉਤੇ ਵਿਦੇਸ਼ਾਂ ਤੋਂ ਹੀ ਕੀਤਾ ਜਾਂਦਾ ਸੀ। ਇਸ ਨੂੰ ਦੇਖਦੇ ਹੋਏ ਉਹਨਾ ਨੇ ਵਾਤਾਵਰਣ ਪ੍ਰੇਮੀਆਂ ਦੇ ਨਾਲ ਆਪਣੇ ਵਾਤਾਵਰਨ ਸਹਿਯੋਗੀਆਂ ਦੀ ਮਦਦ ਨਾਲ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੀ ਸਥਾਪਨਾ ਕੀਤੀ ਅਤੇ 2010 ’ਚ ਜੁਲਾਈ ਦੇ ਆਖਰੀ ਐਤਵਾਰ ਤੋਂ ਭਾਰਤ ਦਾ ਅੰਤਰਰਾਸ਼ਟਰੀ ਮਾਈ ਟਰੀ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ। ਇਹ ਦਿਨ ਹੁਣ ਪੂਰੀ ਦੁਨੀਆ ’ਚ ਜੁਲਾਈ ਦੇ ਆਖਰੀ ਐਤਵਾਰ ਨੂੰ ਮਨਾਇਆ ਜਾਂਦਾ ਹੈ। ਜੀਜੀਆਈਓ ਦੇ ਜਾਗਰੂਕਤਾ ਯਤਨਾਂ ਸਦਕਾ, ਲੱਖਾਂ ਲੋਕਾਂ ਨੇ ਸਵੈ-ਇੱਛਾ ਨਾਲ ਪੌਦੇ ਲਗਾਉਣੇ ਸ਼ੁਰੂ ਕੀਤੇ ਹਨ। ਸੈਂਕੜੇ ਸਮਾਜ ਸੇਵੀ ਸੰਸਥਾਵਾਂ ਰੁੱਖ ਲਗਾ ਕੇ ਬੱਚਿਆਂ ਵਾਂਗੂ ਪਾਲ ਰਹੀਆਂ ਹਨ। ਮੌਕੇ ਤੇ ਡੀਸੀ, ਏਡੀਸੀ, ਕੇਸੀ ਗਰੁੱਪ ਦੇ ਚੇਅਰਮੈਨ, ਕੈਂਪਸ ਡਾਇਰੈਕਟਰ ਅਤੇ ਵਾਤਾਵਰਨ ਪ੍ਰੇਮੀ ਅਸ਼ਵਨੀ ਜੋਸ਼ੀ ਨੇ ਆਂਵਲਾ, ਜਾਮੁਨ, ਅਮਰੂਦ, ਜਰਕੰਡਾ, ਤੂਨ, ਕੱਦਮ ਆਦਿ ਦੇ ਯਾਦਗਾਰੀ ਬੂਟੇ ਵੀ ਲਗਾਏ।
ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ਮੁਹਿੰਮ, 15ਵਾਂ ਅੰਤਰਾਸ਼ਟਰੀ ਮੇਰਾ ਰੁੱਖ ਦਿਵਸ ਜੁਲਾਈ ਦੇ ਆਖਰੀ ਐਤਵਾਰ 28 ਜੁਲਾਈ ਨੂੰ, ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਲਈ ਟਿਪਸ ਦਿੱਤੇ, ਕੇਸੀ ਕੈਂਪਸ ਵਿੱਚ 200 ਬੂਟੇ ਲਗਾਏ

Leave a comment