ਦੇਸ਼ ਲਈ ਸ਼ਹੀਦ ਹੋਣ ਵਾਲੇ ਫੌਜੀ ਜਵਾਨਾਂ ਦੇ ਸ਼ਹੀਦੀ ਅਸਥਾਨਾਂ ‘ਤੇ ਬਾਵਾ ਨੂੰ ਉੱਘੇ ਸਮਾਜਸੇਵੀ ਅਤੇ ਬਿਜ਼ਨਸਮੈਨ ਸਿੱਧ ਮਹੰਤ ਲੈ ਕੇ ਗਏ
ਜੇ.ਪੀ. ਖਹਿਰਾ, ਦਰਸ਼ਨ ਸਿੰਘ ਧਾਲੀਵਾਲ, ਸਿੱਧ ਮਹੰਤ, ਵਾਲੀਆ ਅਮਰੀਕਾ ਦੀ ਧਰਤੀ ‘ਤੇ ਪੰਜਾਬੀਆਂ ਦਾ ਮਾਣ ਵਧਾਉਣ ਵਾਲੀਆਂ ਸ਼ਖਸ਼ੀਅਤਾਂ
ਲੁਧਿਆਣਾ : ਕ੍ਰਿਸ਼ਨ ਕੁਮਾਰ ਬਾਵਾ ; ਅਮਰੀਕਾ ਦੇ ਸ਼ਹਿਰ ਇੰਡੀਅਨ ਐਪਲਿਸ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਪਹੁੰਚੇ। ਇੱਥੇ ਉੱਘੇ ਸਮਾਜਸੇਵੀ ਅਤੇ ਬਿਜ਼ਨੈਸਮੈਨ ਸਿੱਧ ਮਹੰਤ ਉਹਨਾਂ ਨੂੰ ਸ਼ਹੀਦ ਹੋਏ ਫੌਜੀ ਜਵਾਨਾਂ ਦੇ ਯਾਦਗਾਰੀ ਅਸਥਾਨ ‘ਤੇ ਲੈ ਕੇ ਗਏ। ਇਸ ਸਮੇਂ ਉਹਨਾਂ ਅਮਰੀਕਾ ਦੇ ਫੌਜੀ ਅਫਸਰਾਂ ਦੀ ਸ਼ਹੀਦੀ ਬਾਰੇ ਜਾਣਕਾਰੀ ਦਿੱਤੀ।
ਬਾਵਾ ਨੇ ਕਿਹਾ ਕਿ ਦੇਖਿਆ ਹੈ ਕਿ ਅੰਗਰੇਜ਼ ਲੋਕ ਆਪਣੇ ਦੇਸ਼ ਦੇ ਫੌਜੀ ਜਵਾਨਾਂ ਨੂੰ ਜੋ ਜੰਗ ਵਿੱਚ ਸ਼ਹੀਦ ਹੋ ਗਏ, ਪੂਰਨ ਸ਼ਰਧਾ ਸਤਿਕਾਰ ਉਹਨਾਂ ਦੇ ਬੁੱਤ ਲਗਾ ਕੇ ਭੇਟ ਕਰਦੇ ਹਨ ਅਤੇ ਉਹਨਾਂ ਦੀ ਸ਼ਹਾਦਤ ਸਬੰਧੀ ਗੌਰਵਮਈ ਜੀਵਨ ਨੂੰ ਉਨਾਂ ਦੇ ਬੁੱਤ ਥੱਲੇ ਅੰਕਿਤ ਕਰਦੇ ਹਨ। ਬਾਵਾ ਨੇ ਕਿਹਾ ਕਿ ਇਹ ਲੋਕ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਰੱਖਦੇ ਹਨ ਜਿਸ ਨੂੰ ਭਾਰਤੀਆਂ ਨੂੰ ਵੀ ਸਿੱਖਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸੱਚਾਈ, ਸਪਸ਼ਟਤਾ ਅਤੇ ਸਫਾਈ ਇਹਨਾਂ ਦੇ ਜੀਵਨ ਦੇ ਅੰਗ ਹਨ। ਬਾਵਾ ਨੇ ਇਸ ਸਮੇਂ ਪੰਜਾਬੀਆਂ ਦਾ ਅਮਰੀਕਾ ਦੀ ਧਰਤੀ ‘ਤੇ ਮਾਣ ਵਧਾਉਣ ਵਾਲੀਆਂ ਸ਼ਖਸ਼ੀਅਤਾਂ ਜੇ.ਪੀ. ਖਹਿਰਾ, ਦਰਸ਼ਨ ਸਿੰਘ ਧਾਲੀਵਾਲ, ਸਿੱਧ ਮਹੰਤ ਅਤੇ ਹਰਵਿੰਦਰ ਸਿੰਘ ਵਾਲੀਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰਸਟ ਦੇ ਟਰਸਟੀ ਸਿੱਧ ਮਹੰਤ ਅਤੇ ਜਸਮੇਲ ਸਿੰਘ ਸਿੱਧੂ ਦੀ ਵੀ ਸਰਾਹਨਾ ਕੀਤੀ