ਰਿਪੋਰਟ – ਅੰਮ੍ਰਿਤ : ਆਪਣਾ ਪੰਜਾਬ ਮੀਡੀਆ : ਦਿਬਰੂਗੜ੍ਹ ਜੇਲ ਦੇ ਵਿੱਚ ਬੰਦ ਅੰਮ੍ਰਿਤ ਪਾਲ ਖਡੂਰ ਸਾਹਿਬ ਹਲਕਾ ਤੋਂ ਅਜ਼ਾਦ ਉਮੀਦਵਾਰ ਵੱਜੋਂ ਚੋਣ ਲੜ ਕੇ ਲੋਕ ਸਭਾ ਮੈਂਬਰ ਬਣੇ ਨੇ ਇਸੇ ਤਰ੍ਹਾਂ ਦੂਜੇ ਪਾਸੇ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਲੋਕ ਸਭਾ ਮੈਂਬਰ ਬਣੇ ਸਰਬਜੀਤ ਸਿੰਘ ਖਾਲਸਾ ਤੇ ਹੁਣ ਸੂਤਰਾਂ ਵੱਲੋਂ ਇਹ ਖਬਰ ਮਿਲੀ ਹੈ ਕਿ ਸ਼ਾਇਦ ਸਰਬਜੀਤ ਸਿੰਘ ਖਾਲਸਾ ਨਵੀਂ ਪਾਰਟੀ ਬਣਾਉਣ ਦਾ ਐਲਾਨ ਜਲਦ ਹੀ ਕਰ ਦੇਣਗੇ ਤੇ ਇਸ ਪਾਰਟੀ ਦੇ ਵਿੱਚ ਸਭ ਤੋਂ ਪਹਿਲਾ ਨਾਮ ਅੰਮ੍ਰਿਤਪਾਲ ਸਿੰਘ ਦਾ ਰਿਹਾ ਕਿ ਸ਼ਾਇਦ ਅੰਮ੍ਰਿਤ ਪਾਲ ਸਿੰਘ ਜੋ ਨੇ ਉਹ ਸਰਬਜੀਤ ਖਾਲਸਾ ਦੀ ਬਣਾਈ ਹੋਈ ਪਾਰਟੀ ਵਿੱਚ ਸ਼ਾਮਿਲ ਜਰੂਰ ਹੋਣਗੇ ਤੇ ਇਸ ਦੇ ਨਾਲ ਹੀ ਸਰਬਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਿੱਚ ਬਹੁਤ ਲੋਕ ਚੰਗੇ ਵੀ ਨੇ ਤੇ ਓਹਨਾ ਨੂ ਪਾਰਟੀ ਤੋਂ ਕਾਫੀ ਲੋਕਾਂ ਦੇ ਫੋਨ ਵੀ ਆਉਂਦੇ ਨੇ ਤਾਂ ਇਸ ਨਾਲ ਇਹ ਗੱਲ ਬਿਲਕੁਲ ਸਾਫ ਹੋ ਗਈ ਹੈ ਕਿ ਜੇਕਰ ਸਰਬਜੀਤ ਸਿੰਘ ਖਾਲਸਾ ਆਪਣੀ ਇੱਕ ਨਵੀਂ ਪਾਰਟੀ ਬਣਾਉਂਦੇ ਨੇ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਕਾਫੀ ਲੋਕ ਇਸ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ