ਵਾਸ਼ਿੰਗਟਨ : ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਕਾਂਗਰਸ ਦੀ ਸ਼ਕਤੀਸ਼ਾਲੀ ਕਮੇਟੀ ਨੇ ਭਾਰਤ ਨੂੰ ਨਾਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਪਲੱਸ ਵਿਚ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਨਾਟੋ ਪਲੱਸ (ਹੁਣ ਨਾਟੋ ਪਲੱਸ 5) ਸੁਰੱਖਿਆ ਪ੍ਰਬੰਧ ਹੈ, ਜੋ ਕੌਮਾਂਤਰੀ ਰੱਖਿਆ ਸਹਿਯੋਗ ਨੂੰ ਵਧਾਉਣ ਲਈ ਨਾਟੋ ਅਤੇ ਪੰਜ ਗਠਜੋੜ ਦੇਸ਼ਾਂ ਆਸਟਰੇਲੀਆ, ਨਿਊਜ਼ੀਲੈਂਡ, ਜਾਪਾਨ, ਇਜ਼ਰਾਈਲ ਅਤੇ ਦੱਖਣੀ ਕੋਰੀਆ ਨੂੰ ਨਾਲ ਰਲਾਉਂਦਾ ਹੈ। ਇਸ ਵਿੱਚ ਭਾਰਤ ਦੇ ਸ਼ਾਮਲ ਹੋਣ ਨਾਲ ਇਨ੍ਹਾਂ ਦੇਸ਼ਾਂ ਦਰਮਿਆਨ ਖੁਫੀਆ ਜਾਣਕਾਰੀ ਦੀ ਨਿਰਵਿਘਨ ਸਾਂਝ ਬਣੇਗੀ ਅਤੇ ਭਾਰਤ ਕੋਲ ਤੁਰੰਤ ਆਧੁਨਿਕ ਫੌਜੀ ਤਕਨਾਲੋਜੀ ਤੱਕ ਪਹੁੰਚ ਹੋਵੇਗੀ।