ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਤੱਟੀ ਨਾਰਥ ਕੈਰੋਲੀਨਾ ਰਾਜ ਵਿਚ ਇਕ ਗੈਸ ਸਟੇਸ਼ਨ ਤੇ ਪਾਰਕ ਕੀਤੀ ਕਾਰ ਵਿਚੋਂ 3 ਅਮਰੀਕੀ ਨੌਸੈਨਿਕਾਂ ਦੇ ਮ੍ਰਿਤਕ ਹਾਲਤ ਵਿਚ ਮਿਲਣ ਦੀ ਖਬਰ ਹੈ। ਪੈਂਡਰ ਕਾਊਂਟੀ ਸ਼ੈਰਿਫ ਦਫਤਰ ਅਨੁਸਾਰ ਜਦੋਂ ਪੁਲਿਸ ਅਫਸਰ ਇਕ ਲਾਪਤਾ ਵਿਅਕਤੀ ਬਾਰੇ ਰਿਪੋਰਟ ‘ਤੇ ਕਾਰਵਾਈ ਕਰ ਰਹੇ ਸਨ ਤਾਂ ਉਨਾਂ ਨੂੰ ਹੈਂਪਸਟੈਡ ਵਿਚ ਯੂ ਐਸ 17 ਤੇ ਸਥਿੱਤ ਸਪੀਡਵੇਅ
ਕਨਵੀਨੀਅਸ ਸਟੋਰ ਦੇ ਬਾਹਰ ਪਾਰਕ ਕੀਤੀ ਇਕ ਕਾਰ ਵਿਚੋਂ 3 ਲਾਸ਼ਾਂ ਬਰਾਮਦ ਹੋਈਆਂ ਜੋ ਕਿ ਅਮਰੀਕੀ ਨੌਸੈਨਿਕਾਂ ਦੀਆਂ ਹਨ। ਸ਼ੈਰਿਫ ਦਫਤਰ ਨੇ ਕਿਹਾ ਹੈ ਕਿ ਮੌਤਾਂ ਦੇ ਕਾਰਨਾਂ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਮਾਮਲਾ ਅਜੇ ਜਾਂਚ ਅਧੀਨ ਹੈ। ਮ੍ਰਿਤਕ ਨੌ ਸੈਨਿਕਾਂ ਦੀ ਪਛਾਣ ਮੈਰਾਈਨ ਕੋਰਪਸ ਲਾਂਸ ਕੋਰਪੋਰਲ ਟੈਨਰ ਜੇ ਕਲਟਨਬਰਗ (19), ਮੈਰਾਈਨ ਕੋਰਪਸ ਲਾਂਸ ਕੋਰਪੋਰਲ ਮੈਰਾਕਸ ਸੀ ਡੌਕਰੀ (23), ਤੇ ਮੈਰਾਈਨ ਕੋਰਪਸ ਲਾਂਸ ਕੋਰਪੋਰਲ ਈਵਾਨ ਆਰ ਗਾਰਸੀਆ (23) ਵਜੋਂ ਹੋਈ ਹੈ। ਬ੍ਰੀਗੇਡੀਅਰ ਜਨਰਲ ਮਾਈਕਲ ਈ ਮੈਕਵਿਲੀਅਮਜ ਕਮਾਂਡਿੰਗ ਜਨਰਲ ਸੈਕੰਡ ਮੈਰਾਈਨ ਲੌਜਿਸਟਿਕਸ ਗਰੁੱਪ ਨੇ ਇਕ ਬਿਆਨ ਵਿਚ ਮ੍ਰਿਤਕ ਨੌਸੈਨਿਕਾਂ ਦੇ ਪਰਿਵਾਰਾਂ , ਮਿੱਤਰਾਂ ਤੇ ਸਾਥੀਆਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਅਮਰੀਕਾ ਦੇ ਨਾਰਥ ਕੈਰੋਲੀਨਾ ਰਾਜ ਵਿਚ 3 ਅਮਰੀਕੀ ਨੌਸੈਨਿਕ ਇਕ ਕਾਰ ਵਿਚੋਂ ਮ੍ਰਿਤਕ ਹਾਲਤ ਵਿਚ ਮਿਲੇ

Leave a comment
Leave a comment