ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਓਹੀਓ ਰਾਜ ਵਿਚ ਪਸ਼ੂਆਂ ਦੇ ਇਕ ਰਾਹਤ ਕੇਂਦਰ ਵਿਚ ਪੁਲਿਸ ਅਫਸਰਾਂ ਵੱਲੋਂ ਕੀਤੀ ਕਾਰਵਾਈ ਦੌਰਾਨ ਅੰਦਾਜਨ 30 ਕੁੱਤੇ ਤੇ ਕਤੂਰੇ ਮ੍ਰਿਤਕ ਹਾਲਤ ਵਿਚ ਮਿਲਣ ਦੀ ਖਬਰ ਹੈ। ਓਹੀਓ ਐਨੀਮਲ ਰੈਸਕਿਊ ਕੇਂਦਰ ਤੇ ਬਟਲਰ ਕਾਊਂਟੀ,ਓਹੀਓ ਦੇ ਪੁਲਿਸ ਅਫਸਰਾਂ ਵੱਲੋਂ ਮਾਰੇ ਛਾਪੇ ਦੌਰਾਨ ਹਾਲਾਤ ਜੋ ਵੇਖਣ ਨੂੰ ਮਿਲੇ ਉਹ ਕਲਪਨਾ ਤੋਂ ਬਾਹਰ ਹਨ। ਪੁਲਿਸ
ਅਫਸਰਾਂ ਤੇ ਜਾਂਚਕਾਰਾਂ ਦਾ ਕਹਿਣਾ ਹੈ ਕਿ ਕੇਂਦਰ ਵਿਚਲੇ ਹਾਲਾਤ ਬਹੁਤ ਹੀ ਖਤਰਨਾਕ ਹਨ। ਡਿਪਟੀ ਡੌਗ ਵਾਰਡਨ ਅਨੁਸਾਰ ਅੰਦਰਲੇ ਹਾਲਾਤ ਰਹਿਣ ਦੇ ਯੋਗ ਨਹੀਂ ਹਨ। ਬਦਬੂ ਤੇ ਗੰਦਗੀ ਕਾਰਨ ਉਥੇ ਸਾਹ ਲੈਣਾ ਵੀ ਔਖਾ ਹੈ। ਬਟਲਰ ਕਾਊਂਟੀ ਸ਼ੈਰਿਫ ਦਫਤਰ ਵੱਲੋਂ ਜਾਰੀ ਪ੍ਰੈਸ ਰਲੀਜ ਅਨੁਸਾਰ ਡਿਪਟੀ ਡੌਗ ਵਾਰਡਨ ਨੂੰ ਸਾਹ ਲੈਣ ਲਈ ਕਈ ਵਾਰ ਅੰਦਰੋਂ ਬਾਹਰ ਆਉਣਾ ਪਿਆ। ਐਨੀਮਲ ਰੈਸਕਿਊ ਕੇਂਦਰ ਦਾ ਮਾਲਕ
ਆਪਣਾ ਕਾਰੋਬਾਰ ਹੈਲਪਿੰਗ ਹੈਂਡਜ ਫਾਰ ਫੱਰੀ ਪਾਅਜ ਦੇ ਨਾਂ ਹੇਠ ਚਲਾ ਰਿਹਾ ਹੈ ਜਿਸ ਦੀ ਪੁਲਿਸ ਨੇ ਪਛਾਣ ਰੌਂਡਾ ਮਰਫੀ ਵਜੋਂ ਕੀਤੀ ਹੈ। ਉਸ ਵਿਰੁੱਧ ਲਾਪਰਵਾਹੀ ਤੇ ਪਸ਼ੂਆਂ ਪ੍ਰਤੀ ਜਾਲਮਾਨ ਵਿਵਹਾਰ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਬਟਲਰ ਕਾਊਂਟੀ ਸ਼ੈਰਿਫ ਦਫਤਰ ਅਨੁਸਾਰ ਕੇਂਦਰ ਵਿਚ 90 ਤੋਂ ਵਧ ਕੁੱਤੇ ਤੇ ਕਤੂਰੇ ਸਨ ਜਿਨਾਂ ਨੂੰ ਉਥੋਂ ਹਟਾਇਆ ਗਿਆ। ਸ਼ੈਰਿਫ ਦਫਤਰ ਅਨੁਸਾਰ ਕੁੱਤਿਆਂ ਤੇ ਕਤੂਰਿਆਂ ਨੂੰ ਮੈਡੀਸਨ ਟਾਊਨਸ਼ਿੱਪ ਵਿਚ ਵੱਖ ਵੱਖ ਦੋ ਥਾਵਾਂ ਤੇ ਰਖਿਆ ਗਿਆ ਸੀ। ਇਕ ਇਮਾਰਤ ਵਿਚ ਪਿੰਜਰਿਆਂ ਵਿੱਚ ਬੰਦ 25 ਤੋਂ ਵਧ ਕੁੱਤੇ ਮਿਲੇ ਜਿਥੇ ਤਾਪਮਾਨ 89 ਡਿਗਰੀ ਫਾਰਨਹੀਟ ਸੀ। ਪਿੰਜਰਿਆਂ ਵਿਚ ਗੰਦਗੀ ਦੀ ਭਰਮਾਰ ਸੀ। ਪਿੰਜਰਿਆਂ ਵਿਚ ਨਾ ਪਾਣੀ ਤੇ ਨਾ ਹੀ ਕੁੱਤਿਆਂ ਲਈ ਕੁਝ ਖਾਣ ਲਈ ਸੀ। ਸ਼ੈਰਿਫ ਦਫਤਰ ਵੱਲੋਂ ਜਾਰੀ ਪ੍ਰੈਸ ਰਲੀਜ ਅਨੁਸਾਰ ਇਕ ਪਿੰਜਰੇ ਵਿਚ ਇਕ ਮਾਂ ਤੇ 8 ਨਵਜਾਤ ਕਤੂਰੇ ਮਿਲੇ ਹਨ। ਪ੍ਰੈਸ ਬਿਆਨ ਅਨੁਸਾਰ ਦੋ ਥਾਵਾਂ ਤੋਂ ਮਰੇ ਹੋਏ ਕੁੱਤੇ ਫਰਿਜ਼ਾਂ ਤੇ ਫਰੀਜ਼ਰਾਂ ਵਿਚੋਂ ਮਿਲੇ ਹਨ ਜਿਨਾਂ ਵਿਚੋਂ ਕਈ ਫਰਿਜ਼ਾਂ ਤੇ ਫਰੀਜ਼ਰ ਖਰਾਬ ਸਨ।
ਅਮਰੀਕਾ ਦੇ ਓਹੀਓ ਰਾਜ ਵਿਚ ਪਸ਼ੂਆਂ ਦੇ ਰਾਹਤ ਕੇਂਦਰ ‘ਤੇ ਛਾਪਾ, 30 ਕੁੱਤੇ ਮਰੇ ਹੋਏ ਮਿਲੇ

Leave a comment
Leave a comment