Punjabi youth died due to heart attack in America, he was living abroad for last 8 years
ਵਾਸ਼ਿੰਗਟਨ: ਆਪਣਾ ਪੰਜਾਬ ਮੀਡੀਆ: ਵਿਦੇਸ਼ ਤੋਂ ਇੱਕ ਵਾਰ ਫਿਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਸੁਲਤਾਨਪੁਰ ਲੋਧੀ ਨਾਲ ਸੰਬੰਧਿਤ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਦਿਲ ਦਾ ਦੌਰਾ ਪੈਂ ਕਾਰਨ ਮੌਤ ਹੋਈ ਹੈ। ਮ੍ਰਿਤਕ ਦੀ ਪਛਾਣ ਪ੍ਰਗਟ ਸਿੰਘ ਵਜੋਂ ਹੋਈ ਹੋਈ ਹੈ। ਪ੍ਰਗਟ ਸਿੰਘ ਨੂੰ 1-2 ਮਹੀਨਿਆਂ ਵਿੱਚ ਅਮਰੀਕਾ ਦੀ ਪੀਆਰ ਮਿਲਣ ਵਾਲੀ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਰੱਬ ਨੂੰ ਪਿਆਰਾ ਹੋ ਗਿਆ। ਪ੍ਰਗਟ ਸਿੰਘ ਅਮਰੀਕਾ ਵਿੱਚ ਟਰਾਲਾ ਚਲਾਉਂਦਾ ਸੀ। ਉਸਦੀ ਪੀਆਰ ਦੀ ਫਾਈਲ ਲੱਗੀ ਹੋਈ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੇ 1-2 ਮਹੀਨਿਆਂ ਵਿਚ ਪੀਆਰ ਹੋ ਜਾਣਾ ਸੀ।
ਪਰਿਵਾਰਕ ਮੈੰਬਰ ਸਰਕਾਰ ਵੱਲੋਂ ਉਨ੍ਹਾ ਦੀ ਮਦਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਜੋ ਉਸ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆ ਸਕਣ। ਪ੍ਰਗਟ ਸਿੰਘ ਦੀ ਉਮਰ ਸਿਰਫ 32 ਤੋਂ 33 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਸੀ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਸਦੀ ਮੌਤ ਤੋਂ ਕੁਝ ਦੇਰ ਪਹਿਲਾਂ ਹੀ ਉਸ ਨੇ ਘਰ ਵੀਡੀਓ ਕਾਲ ਕਰਕੇ ਦੱਸਿਆ ਸੀ ਕਿ ਮੈਂ ਬੈਗ ਪੈਕ ਕਰ ਰਿਹਾ ਹਾਂ ਕਿਉਂਕਿ ਟਰਾਲਾ ਲੈ ਕੇ ਘਰੋਂ ਨਿਕਲਣਾ ਹੈ। ਪਰ ਇਸ ਤੋਂ ਪਹਿਲਾਂ ਹੀ ਉਸ ਨੂੰ ਹਾਰਟ ਅਟੈਕ ਆ ਗਿਆ ਜਿਸ ਨਾਲ ਉਸ ਦੀ ਮੌਤ ਹੋ ਗਈ।