USA News


Canada News

International News

Follow Us

India News

Sports

LIVE TV

LATEST NEWS

USA 'ਚ ਚੋਣ ਪ੍ਰਚਾਰ ਜ਼ੋਰਾਂ 'ਤੇ, ਬਾਈਡੇਨ ਭਾਰਤੀਆਂ ਨੂੰ ਦੇਣਗੇ ਵੀਜ਼ੇ 'ਤੇ ਰਾਹਤ!

ਨਵੰਬਰ ਮਹੀਨੇ ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਰੀਪਬਲਿਕਨ ਪਾਰਟੀ ਵਲੋਂ ਅਤੇ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡੇਨ ਡੈਮੋਕ੍ਰੇਟਿਕ ਪਾਰਟੀ ਵਲੋਂ ਚੋਣ ਮੈਦਾਨ ਵਿਚ ਹਨ। ਦੋਹਾਂ ਵਿਚਕਾਰ ਸਖ਼ਤ ਟੱਕਰ ਹੁੰਦੀ ਦਿਸ ਰਹੀ ਹੈ। ਦੋਵੇਂ ਉਮੀਦਵਾਰ ਭਾਰਤੀਆਂ ਨੂੰ ਰਿਝਾਉਣ ਦੀ ਕੋਸ਼ਿਸ਼ ਵੀ ਕਰ ਰਹੇ ਹਨ। ਬੀਤੇ ਦਿਨ ਚੋਣ ਪ੍ਰਚਾਰ ਦੌਰਾਨ ਬਾਈਡੇਨ ਨੇ ਭਾਰਤੀਆਂ ਨੂੰ ਵਾਅਦਾ ਦਿੱਤਾ ਕਿ ਜੇਕਰ ਉਹ ਚੋਣ ਜਿੱਤੇ ਤਾਂ ਉਹ ਵੀਜ਼ੇ 'ਤੇ ਰਾਹਤ ਦੇਣਗੇ।ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਈਡੇਨ ਨੇ ਕਿਹਾ ਕਿ ਭਾਰਤੀ-ਅਮਰੀਕੀਆਂ ਨੇ ਆਪਣੀ ਸਖਤ ਮਿਹਨਤ ਅਤੇ ਉੱਦਮ ਸਦਕਾ ਅਮਰੀਕਾ ਦੇ ਆਰਥਿਕ ਵਿਕਾਸ ਨੂੰ ਤੇਜ਼ ਕੀਤਾ ਹੈ ਅਤੇ ਦੇਸ਼ ਵਿਚ ਸੱਭਿਆਚਾਰਕ ਗਤੀਸ਼ੀਲਤਾ ਲਿਆਉਣ ਵਿਚ ਸਹਾਇਤਾ ਕੀਤੀ ਹੈ।ਚੋਣ ਪ੍ਰਚਾਰ ਲਈ ਫੰਡ ਇਕੱਠੇ ਕਰਨ ਦੇ ਉਦੇਸ਼ ਨਾਲ ਇੱਕ ਡਿਜੀਟਲ ਪ੍ਰੋਗਰਾਮ ਵਿਚ, ਬਾਈਡੇਨ ਨੇ ਭਾਰਤੀ-ਅਮਰੀਕੀ ਮੈਂਬਰਾਂ ਅਤੇ ਫੰਡ ਦੇਣ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਉਹ ਐੱਚ-1 ਬੀ ਵੀਜ਼ਾ ਅਤੇ ਕਾਨੂੰਨੀ ਇਮੀਗ੍ਰੇਸ਼ਨ ਬਾਰੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕਰਨਗੇ। ਸਮਾਗਮ ਦਾ ਆਯੋਜਨ ਭਾਰਤੀ-ਅਮਰੀਕੀ ਭਾਈਚਾਰੇ ਨੇ ਕੀਤਾ ਸੀ।ਉਨ੍ਹਾਂ ਕਿਹਾ, ਸੋਚੋ, ਇਸ ਭਾਈਚਾਰੇ ਨੇ ਦੇਸ਼ ਲਈ ਕੀ ਕੀਤਾ ਹੈ। ਇਸ ਦੇ ਲਈ ਉੱਦਮੀ ਦੇਸ਼ ਭਰ ਅਤੇ ਦੁਨੀਆ ਵਿਚ ਕਾਰੋਬਾਰ ਚਲਾ ਰਹੇਹਨ। ਕਈ ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ਦੀ ਅਗਵਾਈ ਕਰਦੇ ਹਨ। ਉਨ੍ਹਾਂ ਟਰੰਪ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਐੱਚ-1ਬੀ ਵੀਜ਼ਾ, ਨਸਲੀ ਅਨਿਆਂ ਜਾਂ ਜਲਵਾਯੂ ਸੰਕਟ ਨੂੰ ਲੈ ਕੇ ਨੁਕਸਾਨਦਾਇਕ ਕਦਮ ਸਾਰਿਆਂ ਲਈ ਖਤਰਾ ਹੈ। ਉਨ੍ਹਾਂ ਨੇ ਇਸ ਨੂੰ ਠੀਕ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਹਰ ਚੀਜ਼ ਨੂੰ ਬਿਲਕੁਲ਼ ਠੀਕ ਕਰਾਂਗਾ ਤਾਂ ਕਿ ਭਾਰਤੀ ਹੀ ਨਹੀਂ ਪੂਰੇ ਅਮਰੀਕਾ ਦੇ ਲੋਕ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਵਿਚ ਨਾ ਰਹਿਣ। 


ਖੇਤੀ ਬਿੱਲਾਂ ਦੇ ਵਿਰੋਧ 'ਚ ਖੁੱਲ੍ਹ ਕੇ ਨਿੱਤਰੇ ਨਵਜੋਤ ਸਿੱਧੂ, ਕੇਂਦਰ ਨੂੰ ਮਾਰਿਆ

ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਨਵਜੋਤ ਸਿੰਘ ਸਿੱਧੂ ਖੁੱਲ੍ਹ ਕੇ ਮੈਦਾਨ ਵਿਚ ਨਿੱਤਰ ਆਏ। ਇਸ ਆਰਡੀਨੈਂਸ ਦੇ ਖ਼ਿਲਾਫ਼ ਸਿੱਧੂ ਵਲੋਂ ਅੰਮ੍ਰਿਤਸਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਆਪਣੇ ਸਮਰਥਕਾਂ ਨਾਲ ਵਿਰੋਧ ਕਰ ਰਹੇ ਸਿੱਧੂ ਨੇ ਕਿਹਾ ਕਿ ਕਿਸਾਨ ਸਾਡੀ ਪੱਗ ਹਨ, ਕਿਸਾਨਾਂ ਨਾਲ ਹੀ ਸਾਡਾ ਵਜੂਦ ਹੈ ਅਤੇ ਕੇਂਦਰ ਸਰਕਾਰ ਨੇ ਸਾਡੀ ਪੱਗ ਨੂੰ ਹੱਥ ਪਾਇਆ ਹੈ, ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਸਕਦਾ, ਜਿਸ ਦਾ ਜਵਾਬ ਦੇਣਾ ਪਵੇਗਾ। ਇਸ ਲਈ ਉਹ ਮੈਦਾਨ ਵਿਚ ਉਤਰੇ ਹਨ। ਖੇਤੀ ਬਿੱਲਾਂ ਨੂੰ ਕਾਲਾ ਕਾਨੂੰਨ ਦੱਸਦੇ ਹੋਏ ਸਿੱਧੂ ਨੇ ਆਖਿਆ ਕਿ ਕੇਂਦਰ ਸਰਕਾਰ ਇਲੈਕਟ੍ਰੀਸਿਟੀ ਬਿੱਲ ਵੀ ਲਿਆ ਰਹੀ ਹੈ, ਇਸ ਬਿੱਲ ਨਾਲ ਸਾਰੀ ਤਾਕਤ ਕੇਂਦਰ ਸਰਕਾਰ ਕੋਲ ਚਲੀ ਜਾਵੇਗੀ। ਸਿੱਧੂ ਨੇ ਕਿਹਾ ਕਿ ਅੱਜ ਉਹ ਕਿਸੇ ਪਾਰਟੀ ਜਾਂ ਕਿਸੇ ਧਿਰ ਦੀ ਗੱਲ ਕਰਨ ਨਹੀਂ ਸਗੋਂ ਆਪਣੇ ਵਜੂਦ ਦੀ ਗੱਲ ਕਰਨ ਅਤੇ ਆਪਣੀ ਪੱਗ ਦੀ ਗੱਲ ਕਰਨ ਆਇਆ ਹਾਂ। ਪੰਜਾਬ ਦੇ ਸਾਰੇ ਵਿਧਾਇਕ ਕੋਈ ਵੀ ਪਾਰਟੀ ਹੋਵੇ, ਸਾਰੇ ਇਨ੍ਹਾਂ ਬਿੱਲਾਂ ਦਾ ਵਿਰੋਧ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਉਹ ਆਖਰੀ ਸਾਹ ਤਕ ਇਸ ਕਿਸਾਨ ਵਿਰੋਧੀ ਆਰਡੀਨੈਂਸ ਦਾ ਵਿਰੋਧ ਕਰਦੇ ਰਹਿਣਗੇ।


ਕੋਰੋਨਾ ਆਫ਼ਤ : ਪੰਜਾਬ ਸਣੇ 7 ਸੂਬਿਆਂ ਨਾਲ ਅੱਜ ਮੀਟਿੰਗ ਕਰਨਗੇ 'ਮੋਦੀ'

ਦੇਸ਼ 'ਚ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਪੰਜਾਬ ਸਣੇ 7 ਸੂਬਿਆਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੀਟਿੰਗ ਕਰਨਗੇ ਅਤੇ ਹਾਲਾਤ ਦੀ ਸਮੀਖਿਆ ਕਰਨਗੇ। ਇਹ ਮੀਟਿੰਗ ਅੱਜ ਸ਼ਾਮ 5 ਵਜੇ ਵੀਡੀਓ ਕਾਨਫਰੰਸਿਗ ਰਾਹੀਂ ਕੀਤੀ ਜਾਵੇਗੀ। ਇਸ ਵਰਚੁਅਲ ਮੀਟਿੰਗ 'ਚ ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਉੱਤਰ ਪ੍ਰਦੇਸ਼, ਤਾਮਿਲਨਾਡੂ, ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ।ਇਨ੍ਹਾਂ ਸੂਬਿਆਂ 'ਚ ਕੋਰੋਨਾ ਕਾਰਨ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਦੂਜੇ ਸੂਬਿਆਂ ਦੇ ਮੁਕਾਬਲੇ ਵੱਧ ਹੈ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੂਜੇ ਸੂਬਿਆਂ ਤੋਂ ਆਕਸੀਜਨ ਸਪਲਾਈ ਵਧਾਉਣ ਦਾ ਮਾਮਲਾ ਚੁੱਕਣਗੇ ਅਤੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰਨ ਸਬੰਧੀ ਅਪੀਲ ਕਰਨਗੇ ਕਿਉਂਕਿ ਇਹ ਸੂਬੇ ਪੰਜਾਬ ਲਈ ਮੈਡੀਕਲ ਆਕਸੀਜਨ ਸਪਲਾਈ ਦੇ ਮੁੱਖ ਸਰੋਤ ਹਨ।ਮੁੱਖ ਮੰਤਰੀ ਨੇ ਕੋਵਿਡ ਸਮੀਖਿਆ ਮੀਟਿੰਗ ਦੌਰਾਨ ਆਉਂਦੇ ਹਫ਼ਤਿਆਂ 'ਚ ਕੋਵਿਡ ਕੇਸਾਂ ਦੀ ਗਿਣਤੀ 'ਚ ਵਾਧਾ ਹੋਣ ਅਤੇ ਕੌਮੀ ਔਸਤ ਨਾਲੋਂ ਪੰਜਾਬ 'ਚ ਕੋਵਿਡ ਨਾਲ ਮੌਤਾਂ ਦੀ ਦਰ ਵਧਣ 'ਤੇ ਫ਼ਿਕਰ ਜ਼ਾਹਿਰ ਕੀਤਾ ਹੈ।
Lifestyle